ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 7340722856,9872146132

ਅੱਜ ਮਿਤੀ 15/09/2020 ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਭਾਰੀ ਇਕੱਠ ਹਰਾਕੇ ਵਾਸਤੇ ਰਵਾਨਾ ਹੋਇਆ ਅਤੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਖਿਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਅਤੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ ਦੀ ਅਗਵਾਈ ਵਿੱਚ ਭਾਰੀ ਇਕੱਠ ਕਰਕੇ ਕਿਸਾਨਾ ਮਜਦੂਰਾ ਵੱਲੋ ਚੱਕਾ ਜਾਮ ਜਾਰੀ ਰੱਖਿਆ ਗਿਆ । ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕੇ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀ ਮੰਨਦੀ ਤਾ ਅਸੀ ਆਪਣੇ ਸੰਘਰਸ ਨੂੰ ਹੋਰ ਤੇਜ ਕਰਾਂਗੇ ਜਿਸਦੀ ਜੁੰਮੇਵਾਰ ਸਰਕਾਰ ਖੁਦ ਹੋਵੇਗੀ । ਸੂਬਾ ਖਿਜਾਨਚੀ ਗੁਰਲਾਲ ਸਿੰਘ ਨੇ ਸਰਕਾਰ ਤੋ ਮੰਗ ਕੀਤੀ ਕੇ ਉਹ ਤਿੰਨੇ ਆਰਡੀਨੈਸ ਰੱਦ ਕਰਕੇ ਖੇਤੀ ਮੰਡੀ ਅਤੇ ਬਿਜਲੀ ਬੋਰਡ ਦਾ ਪੁਰਾਣਾ ਸਰੂਪ ਬਹਾਲ ਕਰੇ ਅਤੇ ਫਸਲਾ ਦੀ ਸਰਕਾਰੀ ਖਰੀਦ ਨੂੰ ਯਕੀਨੀ ਬਣਾਵੇ । ਇਸ ਮੌਕੇ ਜਿਲਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ , ਸ਼ਾਹਕੋਟ ਜੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ , ਸਵਰਨ ਸਿੰਘ ਸਾਦਕਪੁਰ , ਮੋਹਣ ਸਿੰਘ ਜਲਾਲਪੁਰ , ਮੰਚ ਤੋ ਸੰਬੋਧਨ ਕਰਦੇ ਹੋਏ ਸਰਕਾਰ ਤੋ ਮੰਗ ਕੀਤੀ ਕੇ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਕੀਤੇ ਬਿਜਲੀ ਸਮਝੌਤੇ ਤੁਰੰਤ ਰੱਦ ਕਰੇ ਅਤੇ ਘਰੇਲੂ ਬਿਜਲੀ 1 ਰੁ : ਪ੍ਰਤੀ ਯੂਨਿਟ ਮੁਹੱਈਆ ਕਰਾਵੇ , ਖੇਤੀ ਸੈਕਟਰ ਵਾਸਤੇ ਦਿੱਤੀਆਂ ਜਾਂਦੀਆਂ ਸਬ ਸਿਡੀਆਂ ਵਧਾਵੇ , ਵਾਅਦੇ ਅਨੁਸਾਰ ਸਰਕਾਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਅੱਤਲ ਕਰੇ , ਮੰਡੀਆਂ ਵਿੱਚ ਹੁੰਦੀ ਕਿਸਾਨਾ ਮਜ਼ਦੂਰਾਂ ਦੀ ਲੁੱਟ ਬੰਦ ਕਰੇ , ਤੇਲ ਦੀਆ ਕੀਮਤਾਂ ਘਟਾਵੇ , ਜ਼ਮੀਨੀ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਵੇ , ਗ਼ੈਰ ਮਾਈਨਿੰਗ ਨੂੰ ਸਰਕਾਰ ਰੋਕੇ , ਹੜ ਪੀੜਤਾ ਦਾ ਮੁਆਵਜਾ 50000 ਦੇ ਹਿਸਾਬ ਨਾਲ ਸਰਕਾਰ ਦੇਵੇ ।ਇਸ ਮੋਕੇ ਤੇ ਜਰਨੇਲ ਸਿੰਘ ਅਤੇ ਸ਼ੇਰ ਸਿੰਘ ਰਾਂਮੇ, ਅਮਰਜੀਤ ਸਿੰਘ ਪੂਨੀਆਂ ,ਲਵਪ੍ਰੀਤ ਸਿੰਘ ਕੋਟਲੀ ਗਾਂਜਰਾਂ , ਮੇਜਰ ਸਿੰਘ ਜਾਫਰਵਾਲ , ਮੰਗਲ ਸਿੰਘ ਰਾਜੇਵਾਲ ,ਕਸ਼ਮੀਰ ਸਿੰਘ ਚੱਕ ਬਾਹਮਣੀਆ ,ਕੁਲਦੀਪ ਰਾਏ ਤਲਵੰਡੀ ਸੰਘੇੜਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਆਦਿ ਹੋਰ ਵੀ ਬਹੁਤ ਸਾਰੇ ਕਿਸਾਨ ਮਜ਼ਦੂਰ ਹਾਜਿਰ ਸਨ ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ