Home Punjabi-News ਸ਼ਾਹਕੋਟ:*ਖੂਨਦਾਨ ਕੈੰਪ 22 ਨੂੰ* *ਹਿਊਮਨ ਰਾਈਟਸ ਪ੍ਰੈਸ ਕਲੱਬ ਸ਼ਾਹਕੋਟ ਵਲੋਂ ਖੂਨਦਾਨ ਕੈੰਪ...

ਸ਼ਾਹਕੋਟ:*ਖੂਨਦਾਨ ਕੈੰਪ 22 ਨੂੰ* *ਹਿਊਮਨ ਰਾਈਟਸ ਪ੍ਰੈਸ ਕਲੱਬ ਸ਼ਾਹਕੋਟ ਵਲੋਂ ਖੂਨਦਾਨ ਕੈੰਪ ਦਾ ਪੋਸਟਰ ਰਿਲੀਜ਼*

(ਸਾਹਬੀ ਦਾਸੀਕੇ)

ਸ਼ਾਹਕੋਟ,ਮਲਸੀਆ,ਸੰਸਥਾਂ ਵਲੋਂ ਅੱਜ 22 ਮਾਰਚ 2020 ਦਿਨ ਐਤਵਾਰ ਨੂੰ ਲਗਾਏ ਜਾਣ ਵਾਲੇ ਖੂਨਦਾਨ ਕੈੰਪ ਸਬੰਧੀ ਪੋਸਟਰ ਰਿਲੀਜ਼ ਕੀਤਾ ਗਿਆ। ਮਨੋਜ ਅਰੋੜਾ ਬਲਾਕ ਪ੍ਧਾਨ ਸ਼ਾਹਕੋਟ ਨੇ ਖੂਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੂਨਦਾਨ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ।
ਅਜੇ ਤੱਕ ਮਨੁੱਖੀ ਤੋਰ ਤੇ ਖੂਨ ਬਣਾਉਣ ਦਾ ਤਰੀਕਾ ਨਹੀਂ ਹੈ। 1 ਇਨਸਾਨ ਦੇ 1ਵਾਰ ਕੀਤੇ ਹੋਏ ਖੂਨਦਾਨ ਨਾਲ 3 ਵਿਆਕਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ।
ਹਰ ਇਕ ਤੰਦਰੁਸਤ ਇਨਸਾਨ 10 ਦਿਨ ਬਾਅਦ ਸੈੱਲ ਦਾਨ ਅਤੇ 3 ਮਹੀਨੇ ਵਿਚ ਇਕ ਵਾਰ ਖੂਨਦਾਨ ਕਰ ਸਕਦਾ ਹੈ। ਖੂਨਦਾਨ ਕਰਨ ਨਾਲ ਸ਼ਰੀਰ ਨਵੇਂ ਖੂਨ ਦੀ ਭਰਪਾਈ ਕਰਦਾ ਹੈ ਅਤੇ ਸ਼ਰੀਰ ਵਿੱਚ ਨਵੀਂ ਸਫੁਰਤੀ ਆਉਂਦੀ ਹੈ।
ਜਿਲ੍ਹਾ ਦਿਹਾਤੀ ਪ੍ਰਧਾਨ ਰੂਪ ਲਾਲ ਸ਼ਰਮਾ ਅਤੇ ਬਲਾਕ ਪ੍ਰਧਾਨ ਮਹਿਲਾ ਵਿੰਗ ਸਿਮਰਜੀਤ ਕੌਰ ਨੇ ਇਲਾਕ਼ੇ ਦੇ ਲੋਕਾਂ ਨੂੰ ਇਸ ਪੁੰਨ ਦੇ ਕੰਮ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾਂ ਸਕੱਤਰ ਸੁਖਵਿੰਦਰ ਲਾਡੀ, ਪ੍ਰੈਸ ਸਕੱਤਰ ਬਿੰਦਰ ਕੁਮਾਰ ਵਲੰਟੀਅਰ ਮੁਖਤਿਆਰ ਸਿੰਘ, ਰਮਨ ਕੁਮਾਰ, ਪਰਮਜੀਤ ਕੌਰ, ਹਰਜੀਤ ਸਿੰਘ,ਗੁਰਇਕਬਾਲ ਸਿੰਘ, ਅਮਰਜੀਤ ਸਿੰਘ, ਹਰਵਿੰਦਰ ਕੌਰ,ਬਲਵੀਰ ਸਿੰਘ, ਯੂਥ ਵਿੰਗ ਕਵਿਤਾ ਰਾਣੀ, ਪਰਵੀਨ ਰਾਣੀ, ਦਲਜੀਤ ਕੌਰ, ਮਨਜੀਤ ਕੌਰ ਹਾਜ਼ਿਰ ਸਨ।