ਜ਼ਿਕਰਯੋਗ ਹੈ ਕਿ ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਆਲ ਇੰਡੀਆ ਦੇ ਆਹੁਦੇਦਾਰਾਂ ਦੇ
ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦਾਸਪੁਰ ਦੇ ਇੱਕ ਹੋਟਲ ਵਿੱਚ ਕੀਤੀ ਗਈ
ਜਿਸ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਆਲ ਇੰਡੀਆ ਦੇ ਪ੍ਰਧਾਨ ਰਣਜੀਤ ਸਿੰਘ ਮਸੌਣ ਅਤੇ ਚੈਅਰਮੈਨ ਅਮਰਿੰਦਰ ਸਿੰਘ ਆਪਣੇ ਸਾਥੀ ਆਹੁਦੇਦਾਰਾਂ ਨਾਲ ਸ਼ਾਮਿਲ ਹੋਏ।

ਮੀਟਿੰਗ ਦੀ ਸ਼ੁਰੂਆਤ ਫਾਜ਼ਿਲਕਾ ਦੇ ਪੱਤਰਕਾਰ ਸੁਨੀਲ ਸੈਨ ਉਪਰ ਕੀਤੇ ਇੱਕੋ ਮਸਲੇ ਤੇ 2 ਪਰਚਿਆਂ ਨਾਲ ਪੱਤਰਕਾਰ ਨਾਲ ਦੁਰਵਿਹਾਰ ਕਰਨ ਅਤੇ ਉਸ ਨੂੰ ਇਨਸਾਫ ਦਿਵਾਉਣ ਲਈ ਹਰ ਲੜਾਈ ਲੜਨ ਦੇ ਪੱਤਰਕਾਰ ਭਾਈਚਾਰੇ ਅਤੇ ਯੂਨੀਅਨ ਦੇ ਸਾਰੇ ਹਾਜ਼ਰ ਅਹੁੱਦੇਦਾਰਾਂ ਵੱਲੋਂ ਮਤਾ ਪਾਸ ਕੀਤ ਗਿਆ।
ਨਿਸ਼ਚੇ ਕੀਤਾ ਗਿਆ ਜੇਕਰ ਪੱਤਰਕਾਰ ਫਾਜ਼ਿਲਕਾ ਸੁਨੀਲ ਸੈਨ ਨੂੰ ਇਨਸਾਫ਼ ਨਾ ਮਿਲਿਆ ਤਾਂ 15 ਅਕਤੂਬਰ ਤੋਂ ਪੁਰੇ ਭਾਰਤ ਵਿਚ ਇਸ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ

ਇਸ ਮੋਕੇ ਯੂਨੀਅਨ ਦੇ ਚੇਅਰਮੈਨ ਅਤੇ ਅਮਰਿੰਦਰ ਸਿੰਘ ਅਤੇ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਪੱਤਰਕਾਰ ਸੁਨੀਲ ਸੇਨ ਨਾਲ ਫ਼ਾਜ਼ਿਲਕਾ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਗਿਆ ਹੈ ਜੋ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ 15 ਅਕਤੂਬਰ ਤੋਂ ਇਸ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ।

ਉਥੇ ਹੀ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ ਦੇ ਯੂਨੀਟ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਪੱਤਰਕਾਰ ਦੀਪਕ ਸੈਣੀ ਜ਼ਿਲਾ ਪ੍ਰਧਾਨ, ਪੁਨੀਤ ਕੁਮਾਰ ਵਾਈਸ ਪ੍ਰਧਾਨ, ਚੇਤਨ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਅਤੇ ਹਲਕਾ ਬਟਾਲਾ ਦੇ ਇੰਚਾਰਜ, ਕੁਲਵਿੰਦਰ ਸਿੰਘ ਭਾਟੀਆ ਕਾਦੀਆਂ ਦੇ ਇੰਚਾਰਜ ਅਤੇ ਸੀਨੀਅਰ ਵਾਈਸ ਪ੍ਰਧਾਨ ਗੁਰਦਾਸਪੁਰ, ਮਨਦੀਪ ਸਿੰਘ ਵਾਈਸ ਪ੍ਰਧਾਨ, ਵਰੁਣ ਆਨੰਦ ਕੈਸ਼ੀਅਰ, ਪ੍ਰਿੰਸ ਆਨੰਦ ਜਰਨਲ ਸੈਕਟਰੀ ਅਤੇ ਪ੍ਰਧਾਨ ਦੀਨਾਨਗਰ, ਸੰਦੀਪ ਕੁਮਾਰ ਸੈਕਟਰੀ, ਰਜਿੰਦਰ ਬਾਬਾ ਸੈਕਟਰੀ, ਅਤੇ ਹਰਜਿੰਦਰ ਸਿੰਘ ਜੁਆਇੰਟ ਕੈਸ਼ੀਅਰ ਨਿਯੁਕਤ ਕੀਤੇ ਗਏ ਹਨ ਅਤੇ ਮੇਨ ਬੁਲਾਰਾ ਗੁਰਪ੍ਰੀਤ ਸਿੰਘ ਡਾਲਾ ਨੂੰ ਨਿਯੁਕਤ ਕੀਤਾ ਗਿਆ ਹੈ।
ਮੀਟਿੰਗ ਵਿੱਚ ਪਹੁੰਚੇ ਰਿਪੋਰਟਰ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਵਿਜੇ ਸ਼ਰਮਾ ਜੀ ਨੇ ਸਮਰਥਨ ਕੀਤਾ ਅਤੇ ਕਿਹਾ ਕੀ ਪੱਤਰਕਾਰ ਭਾਈਚਾਰੇ ਦੇ ਮਸਲਿਆਂ ਸਬੰਧੀ ਉਹ ਆਪਣਾ ਸਹਿਯੋਗ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੂੰ ਦਿੰਦੇ ਰਹਿਣਗੇ।

ਇਸ ਮੋਕੇ ਨਵਨਿਯੁਕਤ ਜ਼ਿਲਾ ਗੁਰਦਾਸਪੁਰ ਪ੍ਰਧਾਨ ਪੱਤਰਕਾਰ ਦੀਪਕ ਸੈਣੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਜੋ ਉਨਾਂ ਨੂੰ ਜ਼ੁਮੇਵਾਰੀ ਸੌਂਪੀ ਗਈ ਹੈ ਉਸ ਨੂੰ ਉਹ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।