ਨੂਰਮਹਿਲ (ਜਸ਼ਞੀਰ ਸਿੰਘ)


ਚੇਅਰਮੈਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਰਣਜੀਤ ਸਿੰਘ ਮਸੋਣ ਜੀ ਦੀ ਦੇਖ ਰੇਖ ਹੇਠ ਥਾਪੇ ਗਏ ਅਹੁਦੇਦਾਰ ਡਾ ਭੁਪਿੰਦਰ ਸਿੰਘ ਕੰਗਣੀਵਾਲ ਬਣਾਏ ਗਏ ਦਿਹਾਤੀ ਜਲੰਧਰ ਪ੍ਰਧਾਨ)ਅਤੇ ਗੁਰਦੀਪ ਸਿੰਘ ਤੱਗੜ ਨੂੰ ਦੁਆਬੇ ਦਾ ਇੰਚਾਰਜ ਨਿਯੁਕਤ ਕਰਨ ਦੇ ਨਾਲ ਨਾਲ ਸਭ ਨੂੰ ਇਕ ਮੁੱਠ ਰੱਖਣ ਦੀ ਸੰਭਾਲੀ ਗਈ ਜਿੰਮੇਵਾਰੀ
ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਸੌਣ ਅਤੇ ਚੈਅਰਮੈਨ ਅਮਰਿੰਦਰ ਸਿੰਘ ਜੀ ਦੇ ਹੱਥੀ ਲਾਇਆ ਗਿਆ ਬੂਟਾਂ ਹੌਲੀ ਹੌਲੀ ਛਾਂਦਾਰ ਦਰੱਖ਼ਤ ਬਣਦਾ ਜਾ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਹੈ ਜਲੰਧਰ ਦਿਹਾਤੀ ਦੇ ਯੂਨਿਟ ਦੀ ਸਥਾਪਨਾ, ਅੱਜ ਪਿੰਡ ਕੰਗਣੀਵਾਲ ਵਿਖੇ ਜਲੰਧਰ ਦਿਹਾਤੀ ਦੇ ਯੂਨਿਟ ਦੀ ਸਥਾਪਨਾ ਬੜੇ ਹੀ ਇੱਕ ਸਾਦੇ ਢੰਗ ਨਾਲ ਪ੍ਰੋਗਰਾਮ ਤਹਿਤ ਕੀਤੀ ਗਈ ਜਿਸ ਦੇ ਪ੍ਰਧਾਨ ਡਾਕਟਰ ਭੁਪਿੰਦਰ ਸਿੰਘ ਥਾਪੇ ਗਏ ਅਤੇ ਓਹਨਾਂ ਦੇ ਨਾਲ ਨਾਲ ਬਾਕੀ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ ਅਤੇ ਸਭ ਨੂੰ ਸਤਿਕਾਰ ਸਹਿਤ ਸਨਮਾਨਿਤ ਵੀ ਕੀਤਾ ਗਿਆ ਅਤੇ ਸਾਰੇ ਹੀ ਅਹੁਦੇਦਾਰਾਂ ਨੂੰ ਤਨਦੇਹੀ ਨਾਲ ਆਪਣੀ ਸੰਸਥਾ ਅਤੇ ਪੱਤਰਕਾਰਤਾ ਪ੍ਰਤੀ ਸੇਵਾਵਾਂ ਨੂੰ ਨਿਭਾਉਂਦੇ ਰਹਿਣ ਲਈ, ਚੈਅਰਮੈਨ ਸਾਬ ਅਤੇ ਪ੍ਰਧਾਨ ਸਾਹਿਬ ਵਲੋਂ ਪ੍ਰੇਰਿਤ ਵੀ ਕੀਤਾ ਗਿਆ
ਅਤੇ ਸਾਰਿਆਂ ਨੂੰ ਇੱਕਮੁੱਠ ਹੋ ਕੇ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਅਭਿਆਨ ਚਲਾਉਣ ਲਈ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੇ ਰਹਿਣ ਲਈ ਕਿਹਾ ਗਿਆ, ਕਿਉਂਕਿ ਸੰਸਥਾਵਾਂ ਬਹੁਤ ਬਣਦੀਆ ਨੇ ਪਰ ਉਸ ਸੰਸਥਾ ਨੂੰ ਬਿਨਾਂ ਕਿਸੇ ਲਾਲਸਾ ਦੇ ਚਲਾਉਣਾ ਅਤੇ ਉਸ ਦਾ ਅਏ ਦਿਨ ਯੂਨਿਟ ਸਥਾਪਿਤ ਕਰਨਾ ਇਸ ਗੱਲ ਦੇ ਸਿਹਰੇ ਲਈ ਚੈਅਰਮੈਨ ਸਾਬ ਅਤੇ ਪ੍ਰਧਾਨ ਸਾਹਿਬ ਵਧਾਈ ਦੇ ਪਾਤਰ ਹਨ,, ਅੰਤ ਵਿੱਚ ਨਵੇਂ ਚੁਣੇ ਅਹੁਦੇਦਾਰਾਂ ਵਲੋਂ ਬਹੁਤ ਹੀ ਸਨੇਹਪੂਰਵਕ ਵਿਦਾਇਗੀ ਅਮ੍ਰਿਤਸਰ ਤੋਂ ਆਈ ਟੀਮ ਨੂੰ ਦਿੱਤੀ ਗਈ ਅਤੇ ਅਤੇ ਓਹਨਾਂ ਵਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਚੱਲਣ ਦਾ ਭਰੋਸਾ ਦਿਵਾਇਆ ਗਿਆ