ਜਲੰਧਰ 30ਅਗਸਤ:

ਵੈਸਟ ਹਲਕੇ ਚ ਪੈਂਦੀ ਨਿਊ ਗੀਤਾਂ ਕਾਲੋਨੀ ਬਸਤੀ ਸ਼ੇਖ ਵਿਖੇ ਸਰਬੱਤ ਸਹਿਤ ਬੀਮਾ ਯੋਜਨਾ ਅਯੂਸ਼ਮਾਨ ਭਾਰਤ ਸਕੀਮ ਤਹਿਤ ਕੈੰਪ ਲਗਾਇਆ ਗਿਆ ਉਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਪਾਰਟੀ ਬੁਲਾਰੇ ਅਤੇ ਜਿਲਾ ਪ੍ਰਧਾਨ ਸੁਭਾਸ਼ ਗੋਰੀਆਂ ਤੇ ਸਮਾਜਸੇਵੀ ਅਜੈ ਬੱਬਲ ਵਿਸ਼ੇਸ਼ ਤੋਰ ਤੇ ਪੁੱਜੇ ਇਸ ਮੌਕੇ ਉਹਨਾਂ ਨੇ ਕੈੰਪ ਚ ਆਏ ਹੋਏ ਲੋਕਾਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆ ਸਕੀਮਾਂ ਪ੍ਰਤੀ ਜਾਗਰੂਕ ਕਰਵਾਇਆ ਉਹਨਾਂ ਨੇ ਕਿਹਾ ਕਿ ਸਮਾਟ ਕਾਰਡ ਧਾਰਕਾਂ ਨੂੰ 5 ਲੱਖ ਰੁਪਏ ਦੀ ਮੈਡੀਕਲ ਸਹੂਲਤ ਸਰਕਾਰ ਵਲੋਂ ਦਿਤੀ ਜਾ ਰਹੀ ਹੈ ਅੱਜ 200 ਦੇ ਕਰੀਬ ਇਸ ਯੋਜਨਾ ਦੇ ਤਹਿਤ ਲੋਕਾਂ ਦੇ ਕਾਰਡ ਬਣਾ ਕੇ ਦਿਤੇ ਗਏ ਹਨ ਇਸ ਮੌਕੇ ਗੌਰਵ ਕੁਮਾਰ, ਪਰੁਲ , ਸੁਭਮ , ਰੀਤੂ , ਸਾਜਨ ਕੁਮਾਰ , ਰਿਤਿਕਾ ਆਦਿ ਕੋਮਨ ਸਰਵਿਸ ਸੈਂਟਰ ਵਲੋਂ ਮੌਜੂਦ ਸਨ । ਇਹਨਾਂ ਤੋਂ ਇਲਾਵਾ ਗੁਰਵਿੰਦਰ ਕੌਰ, ਮਲਕੀਤ ਕੌਰ, ਗੁਰਦੀਪ ਕੌਰ, ਮਹੇਸ਼ ਬਿੱਟੂ ਆਦਿ ਵੀ ਮੌਜੂਦ ਸੀ।