ਫਗਵਾੜਾ (ਡਾ ਰਮਨ )

ਸਹਾਰਾ ਫਗਵਾੜਾ ਵਲੋ ਵਾਤਾਵਰਨ ਪ੍ਰੇਮੀਆ ਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਫਗਵਾੜਾ ਦੇ ਇਲਾਕੇ ਵਿੱਚ ਬੂਟੇ ਅੱਜ ਗੁਰਦਵਾਰਾ ਸੁਖਚੈਨਆਣਾ ਸਾਹਿਬ ਵਾਲੀ ਰੋਡ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਲਗਾਏ ਗਏ ਉਨਾ ਕਿਹਾ ਸਾਉਣ ਦਾ ਮਹੀਨਾ ਤੇ ਬਾਰਿਸ਼ ਦਾ ਹਰ ਮੌਸਮ ਕਣੀਆਂ ਜ਼ਰੀਏ ਅੰਬਰ ਤੋਂ ਧਰਤੀ ਤੇ ਪਹੁੰਚ ਕੇ ਹਰ ਸ਼ੈਅ ਨੂੰ ਸੁੱਧ ਤੇ ਨਵਾਂ ਨਕੋਰ ਕਰ ਦਿੰਦਾ ਹੈ ਜਿਵੇਂ ਅਸੀਂ ਅਪਣੇ ਆਪ ਨੂੰ ਇਸ਼ਨਾਨ ਤੇ ਪਾਠ-ਪੂਜਾ ਕਰਕੇ ਪਵਿੱਤਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਮੌਸਮ ਅਧਮੋਏ ਬੂਟਿਆਂ
ਨੂੰ ਹਰਾ ਵੀ ਕਰ ਦਿੰਦਾ ਹੈ ਅਤੇ ਨਵੇਂ ਬੀਜ ਪੁੰਗਰਨ ਤੇ ਰੁੱਖ ਲਗਾਉਣ ਦਾ ਵੀ ਇਹੀ ਸਮਾਂ ਉੱਤਮ ਹੁੰਦਾ ਹੈ। ਹਰਿਆਲੀ ਜਾਪਦੈ ਜਿਵੇਂ ਕਹਿ ਰਹੀ ਹੋਵੇ ਕਿ ਉਸਨੇ ਸਾਰੇ ਗੁਨਾਹ ਮਾਫ਼ ਕਰ ਦਿਤੇ, ਸਭ ਪਾਪ ਬਖਸ਼ ਦਿੱਤੇ ਤੇ ਸਾਰੀ ਜ਼ਹਿਰ ਨੂੰ ਅੰਮ੍ਰਿਤ ਬਣਾ ਦਿੱਤਾ ਆਓ ਅੱਜ ਅਸੀਂ ਅਪਣੇ ਆਲੇ ਦੁਆਲੇ ਨੂੰ ਪਹਿਚਾਣੀਏ ਅਤੇ ਇਸਤਰਾਂ ਦੀ ਸੋਚ ਅਤੇ ਵਿਰਤੀ ਨੂੰ ਬਦਲਣ ਦਾ ਉਪਰਾਲਾ ਕਰਏ ਇਸ ਮੋਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਸੰਮਤੀ ਦੇ ਚੇਅਰਮੈਨ ਗੁਰਦਿਆਲ ਸਿੰਘ ,ਵਾਈਸ ਚੇਅਰਮੈਨ ਜਗਜੀਵਨ ਖਲਵਾੜਾ ,ਬੀ ਡੀ ਓ ਸੁਖਦੇਵ ਸਿੰਖ, ਰੇਂਜ ਅਫਸਰ ਜੰਗਲਾਤ ਜਗਜੀਵਨ ਸਮਾਜ ਸੇਵਕ ਤਜਿੰਦਰ ਬਾਵਾ ,ਮਲਕੀਅਤ ਸਿੰਘ ਰਘਬੋਤਰਾ ,ਵਿਨੋਦ ਬਰਮਾਨੀ ,ਡਾ ਹਰੀਸ (ਡੀ ਐਮ ਸੀ ) ਰਿੰਪੀ ਕਿੰਨੜਾ ,ਜਗਲਾਤ ਵਿਭਾਗ ਤੋਂ ਬਲਾਕ ਅਫਸਰ ਜਗੀਰ ਸਿੰਘ ,ਵੰਨ ਗਾਰਡ ਤੀਰਥ ਸਿੰਘ ਆਦਿ ਹਾਜ਼ਰ ਸਨ