Home Punjabi-News ਸਵ, ਸ਼੍ਰੀ ਪਰਮਜੀਤ ਸਿੰਘ ਹੀਰ ਮੋਲਾ ਵਾਹਿਦਪੁਰ ਦੀ ਪਹਿਲੀ ਬਰਸੀ ਮੌਕੇ ਖੂਨਦਾਨ...

ਸਵ, ਸ਼੍ਰੀ ਪਰਮਜੀਤ ਸਿੰਘ ਹੀਰ ਮੋਲਾ ਵਾਹਿਦਪੁਰ ਦੀ ਪਹਿਲੀ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ-ਰੌਕੀ ਮੋਲਾ

ਗੜ੍ਹਸ਼ੰਕਰ (ਬਲਵੀਰ ਚੌਪੜਾ)

ਸਵ, ਸ਼੍ਰੀ ਪਰਮਜੀਤ ਸਿੰਘ ਹੀਰ ਮੋਲਾ ਵਾਹਿਦਪੁਰ ਦੀ ਪਹਿਲੀ ਬਰਸੀ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਵਲੋਂ ਬੀ ਡੀ ਸੀ ਨਵਾਂਸ਼ਹਿਰ ਵਿਖੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ।ਇਸ ਖੂਨਦਾਨ ਕੈਂਪ ਦਾ ਉਦਘਾਟਨ ਗੁਰਨੇਕ ਸਿੰਘ ਭੱਜਲ ਤੇ ਪਰਮਜੀਤ ਸਿੰਘ ਢਿੱਲੋਂ ਵਲੋਂ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਖੂਨਦਾਨ ਕਰਨ ਆਏ ਵਿਅਕਤੀਆਂ ਨੂੰ ਸਨਮਾਨ ਚਿੰਨ੍ਹ ਵੀ ਦਿੱਤੇ ਗਏ ਖੂਨਦਾਨ ਕੈਂਪ ਮੌਕੇ ਰੌਕੀ ਮੋਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਲੋੜ ਪੈਣ ਤੇ ਕਿਸੇ ਜਰੂਰਤਮੰਦ ਦੇ ਕੰਮ ਆ ਸਕੇ l ਇਸ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜ੍ਹਸ਼ੰਕਰ ਵਲੋਂ ਚੀਫ਼ ਮੈਨੇਜਰ ਸ਼੍ਰੀ ਓ ਪੀ ਸ਼ਰਮਾ ਅਤੇ ਸੰਤ ਸਰਬਜੀਤ ਸਿੰਘ ਸੋਢੀ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ l ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ,ਸੁਭਾਸ਼ ਮੱਟੂ,ਬਿੱਟੂ ਢਿੱਲੋਂ,ਸੁਰੇਸ਼ ਵਿਜ,ਬਘੇਲ ਸਿੰਘ ਪਹਿਲਵਾਨ ਲੱਲੀਆਂ,ਬਲਵੀਰ ਸਿੰਘ ਜਾਡਲਾ,ਪਰਿਵਾਰਕ ਮੈਂਬਰ ਮਾਤਾ ਸੁਰਿੰਦਰ ਕੌਰ ਮੋਲਾ, ਰੌਕੀ ਮੋਲਾ ਪਹਿਲਵਾਨ,ਗੁਰਪ੍ਰੀਤ ਹੀਰ,ਰਾਜ ਕੁਮਾਰ ਅਤੇ ਸੰਤ ਸਰਬਜੀਤ ਸਿੰਘ ਸੋਢੀ,ਸੁੱਖਾ ਮੋਲਾ,ਕਰਨ ਸੰਘਾ ਆਦਿ ਹਾਜਰ ਸੀ।