ਫਗਵਾੜਾ (ਡਾ ਰਮਨ )

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਬਲਿਦਾਨ ਦਿਵਸ ਮੌਕੇ ਯੂਥ ਕਾਂਗਰਸ ਫਗਵਾੜਾ ਵਲੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਅਸ਼ੀਰਵਾਦ ਅਤੇ ਜਿਲ•ਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਦੀ ਪ੍ਰੇਰਣਾ ਸਦਕਾ ਫਗਵਾੜਾ ਪ੍ਰਧਾਨ ਕਰਮਦੀਪ ਸਿੰਘ ਕੰਮਾ ਦੀ ਅਗਵਾਈ ਹੇਠ ਸ਼ਹਿਰ ਦੇ ਵਾਰਡ 22 ਮੁਹੱਲਾ ਰਤਨਪੁਰਾ ਵਿਚ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਕਰਮਦੀਪ ਕੰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਤਰੱਕੀ ਵਿਚ ਜਿੱਥੇ ਯੋਗਦਾਨ ਪਾਇਆ ਹੈ ਉੱਥੇ ਹੀ ਲੋੜ ਪੈਣ ਤੇ ਆਪਣੇ ਮਹਾਨ ਲੀਡਰਾਂ ਦੀਆਂ ਸ਼ਹਾਦਤਾਂ ਵੀ ਦਿੱਤੀਆਂ ਹਨ। ਸਵ. ਇੰਦਿਰਾ ਗਾਂਧੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦੀ ਤਰ•ਾਂ ਹੀ ਸਵ. ਰਾਜੀਵ ਗਾਂਧੀ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ•ਾਂ ਕਿਹਾ ਕਿ ਰਾਜੀਵ ਗਾਂਧੀ ਨੌਜਵਾਨਾ ਦੇ ਆਦਰਸ਼ ਆਗੂ ਹਨ ਜਿਹਨਾਂ ਨੇ ਭਾਰਤ ਵਿਚ ਕੰਪਿਉਟਰ ਯੁਗ ਦੀ ਸ਼ੁਰੂਆਤ ਕਰਵਾਈ ਅਤੇ ਭਾਰਤ ਅੱਜ ਕੰਪਿਊਟਰ ਤਕਨੀਕ ਦੀ ਦੁਨੀਆ ਵਿਚ ਬੁਲੰਦੀਆਂ ਤੇ ਪਹੁੰਚ ਸਕਿਆ ਹੈ। ਇਸ ਮੌਕੇ ਯੂਥ ਕਾਂਗਰਸ ਆਗੂ ਬੱਲੂ, ਸੰਸਾਰ, ਰੋਹਿਤ, ਮੋਹਿਤ ਟਿੰਕੂ ਅਮਨ, ਹੈਪੀ ਸ਼ੇਰਗਿਲ ਆਦਿ ਹਾਜਰ ਸਨ।