ਫਗਵਾੜਾ ( ਡਾ ਰਮਨ , ਅਜੇ ਕੋਛੜ )

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਮੂਹ ਸ਼ਹਿਰਾਂ ਨੂੰ ਸਫ਼ਾਈ ਪੱਖੋਂ ਬੇਹਤਰ ਬਣਾਉਣ ਦੀ ਵਿੱਢੀ ਮੁਹਿੰਮ ਤਹਿਤ ਅੱਜ ਵਾਰਡ ਨੰਬਰ 7 ਵਿੱਖੇ ਨਗਰ ਨਿਗਮ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੈਨਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਯੋਗ ਅਗਵਾਈ ਹੇਠ ਜੋਨ ਨੰਬਰ 2 ਦੇ ਇੰਚਾਰਜ ਕਾਲੀ ਮੇਹਟ ਦੀ ਸੁਚੱਜੀ ਦੇਖ-ਰੇਖ ਹੇਠ ਜੋਨ ਨੰਬਰ 2 ਦੇ ਸਮੂਹ ਸਫ਼ਾਈ ਸੇਵਕ ਸ਼ਾਮਿਲ ਹੋਏ ਜਿਸ ਦਾ ਸ਼ੁਭ ਆਰੰਭ ਵਾਰਡ ਨੰਬਰ 7 ਦੇ ਕੋਸਲਰ ਕੁਲਵਿੰਦਰ ਸਿੰਘ ਕਿੰਦਾ ਨੇ ਆਪਣੇ ਵਾਰਡ ਚ ਸ਼ੂਰੁ ਕਰਵਾਇਆ ਜਿੱਥੇ ਸਫ਼ਾਈ ਸੇਵਕਾਂ ਨੇ ਸੈਣੀਆਂ ਗੂਰੁਦਵਾਰੇ ਤੋਂ ਵਰਿੰਦਰ ਪਾਰਕ , ਬਾਬਾ ਸਿਪਾਹੀਆਂ , ਬਾਬਾ ਫਤਹਿ ਸਿੰਘ ਨਗਰ, ਸੁਖਚੈਨ ਸਾਹਿਬ ਰੋਡ ,ਵਾਰਡ ਦੇ ਖੱਬੇ ਅਤੇ ਸੱਜੇ ਪਾਸੇ ਅਤੇ ਅੰਦਰੂਨੀ ਇਲਾਕਿਆ ਦੀ ਸਫ਼ਾਈ ਜੰਗੀ ਪੱਧਰ ਤੇ ਕੀਤੀ ੲਿਸ ਮੌਕੇ ਉਨ੍ਹਾਂ ਨਾਲ ਜਗਤਾਰ ਸਿੰਘ ਥਾਣੇਦਾਰ , ਜਸਵਿੰਦਰ ਸਿੰਘ ਸਾਬਾ , ਗੁਰਪਾਲ ਸਿੰਘ ਬਸੂਟਾ , ਸੋਹਣ ਸਿੰਘ ਯੂ ਅੈਸ ੲੇ , ਜਰਨੈਲ ਸਿੰਘ ਪ੍ਰਧਾਨ ਤੋਂ ੲਿਲਾਵਾ ਸਮੂਹ ਸਫ਼ਾਈ ਕਰਮਚਾਰੀ ਮੋਜੂਦ ਸਨ ੲਿਸ ਮੌਕੇ ਬੋਲਦਿਆਂ ਕੁਲਵਿੰਦਰ ਸਿੰਘ ਕਿੰਦਾ ਨੇ ਕਿਹਾ ਕਿ ਸੱਵਛ ਭਾਰਤ ਮੁਹਿੰਮ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਫ਼ਾਈ ਦਾ ਹੋਣਾ ਬੇਹਦ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਸਫ਼ਾਈ ਮੁਹਿੰਮ ਦਾ ਆਗਾਜ਼ ੲਿੱਕ ਬੇਹਤਰੀਨ ਉਪਰਾਲਾ ਹੈ ਸਫ਼ਾਈ ਦਾ ਰੋਲ ਸਾਡੀ ਜ਼ਿੰਦਗੀ ਵਿੱਚ ਅਹਿਮ ਹੈ ਸਾਡਾ ਸਭਣਾ ਦਾ ਫਰਜ਼ ਬਣਦਾ ਹੈ ਕਿ ਅਸੀਂ ਅਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖੀਏ ਤਾਂ ਜੋ ਅਸੀਂ ਬਿਮਾਰੀਆਂ ਤੋਂ ਬਚਾਅ ਰੱਖ ਸਕੀਏ