ਫਗਵਾੜਾ, (ਡਾ ਰਮਨ )
ਅੱਜ ਸਵੱਛ ਭਾਰਤ ਮਿਸ਼ਨ 2021 ਦੇ ਸਬੰਧੀ ਸੋਲਿਡ ਵੇਸਟ ਮੈਨੇਜਮੈਂਟ ਰੂਲ ਤਹਿਤ ਨਗਰ ਨਿਗਮ ਦੀ ਹਦੂਦ ਅੰਦਰ ਵਨ ਟਾਈਮ ਯੂਜੇਜ ਡਿਸਪੋਜਲ ਅਤੇ ਪਲਾਸਟਿਕ ਲਿਫਾਫਿਆਂ ਨੂੰ ਬਣਾਉਣ/ਵੇਚਣ ਅਤੇ ਵਰਤਣ ਤੇ ਮੁਕੰਮਲ ਤੌਰ ਤੇ ਰੋਕ ਲਗਾਉਣ ਹਿੱਤ ਸ਼ਹਿਰ ਦੀਆਂ ਵੱਖ- ਵੱਖ ਵਪਾਰਿਕ ਐਸੋਸੀਏਸ਼ਨਾਂ ਨਾਲ ਸਕੱਤਰ ਪ੍ਰਦੀਪ ਕੁਮਾਰ ਦੋਧਰੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।

ਇਸ ਵਿੱਚ ਸ਼ਹਿਰ ਦੀਆਂ ਵਪਾਰਕ ਐਸੋਸੀਏਸ਼ਨਾਂ ਆੜ੍ਹਤੀਆ ਐਸੋਸੀਏਸ਼ਨ, ਨਵੀਂ ਦਾਣਾ ਮੰਡੀ, ਪੁਰਾਣੀ ਦਾਣਾ ਮੰਡੀ ਐਸੋਸੀਏਸ਼ਨ, ਕਰਿਆਨਾ ਵੈੱਲਫੇਅਰ ਐਸੋਸੀਏਸ਼ਨ, ਕੱਪੜਾ ਵਪਾਰੀ ਐਸੋਸੀਏਸ਼ਨ ਫਰੂਟ ਰੇਹੜੀ ਐਸੋਸੀਏਸ਼ਨ, ਮੱਛੀ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ, ਜੂਸ ਰੇਹੜੀ ਵੈੱਲਫੇਅਰ ਐਸੋਸੀਏਸ਼ਨ, ਮਾਰਕੀਟ ਐਸੋਸੀਏਸ਼ਨ, ਮੇਨ ਬਜਾਰ, ਗਊਸ਼ਾਲਾ ਰੋਡ ਦੇ ਨੁਮਾਇੰਦੇ ਹਾਜਰ ਹੋਏ।

ਇਸ ਮੌਕੇ ਚੀਫ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ ਅਤੇ ਅਜਮੇਰ ਸਿੰਘ ਸੈਨੇਟਰੀ ਇੰਸਪੈਕਟਰ ਵੱਲੋਂ ਸਵੱਛ ਸਰਵੇਖਣ 2021 ਤਹਿਤ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ ਕਰਨ ਅਤੇ ਉਸਦੀ ਹੋਮ ਕੰਪੋਸਟ ਤਿਆਰ ਕਰਨ ਲਈ ਕਿਹਾ ਗਿਆ।

ਵਨ ਟਾਈਮ ਯੂਜ ਪਲਾਸਟਿਕ ਲਿਫਾਫੇ ਅਤੇ ਡਿਸਪੋਜਲ ਤੋਂ ਵਾਤਾਵਰਣ ਅਤੇ ਸ਼ਹਿਰ ਦੀ ਸੁੰਦਰਤਾ ਤੇ ਪੈਣ ਵਾਲੇ ਮਾੜੇ ਅਸਰ ਬਾਰੇ ਜਾਣੂੰ ਕਰਵਾਇਆ ਗਿਆ।

ਸ਼੍ਰੀ ਦੋਧਰੀਆ ਵੱਲੋਂ ਨਗਰ ਨਿਗਮ ਦੀ ਹਦੂਦ ਅੰਦਰ ਕੰਮ ਕਰਨ ਵਾਲੇ ਵਪਾਰਿਕ ਅਦਾਰਿਆਂ ਅਤੇ ਆਮ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ।

ਇਸ ਮੌਕੇ ਐਸੋਸੀਏਸ਼ਨਾਂ ਵਲੋਂ ਨਗਰ ਨਿਗਮ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ