* ਪੋਸਟਰਾਂ ਅਤੇ ਸਟਿਕਰਾਂ ਰਾਹੀਂ ਲੋਕਾਂ ਨੂੰ ਕੀਤਾ ਜਾਗਰੁਕ
ਏ.ਡੀ.ਸੀ. ਰਾਜੀਵ ਵਰਮਾ ਨੇ ਕੀਤੀ ਉਪਰਾਲੇ ਦੀ ਸ਼ਲਾਘਾ
ਫਗਵਾੜਾ (ਡਾ ਰਮਨ ) ਨਗਰ ਕੌਂਸਲ ਫਗਵਾੜ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਸ਼ਹਿਰ ਦੇ ਵਾਰਡ ਨੰਬਰ 37 ਵਿਖੇ ਗਾਂਧੀ ਜਯੰਤੀ ਅਤੇ ਸਵੱਛਤਾ ਮੁਹਿਮ ਤਹਿਤ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬਤੌਰ ਮੁੱਖ ਮਹਿਮਾਨ ਏ.ਡੀ.ਸੀ. ਕਮ ਨਗਰ ਨਿਗਮ ਕਮੀਸ਼ਨਰ ਸ੍ਰੀ ਰਾਜੀਵ ਵਰਮਾ ਨੇ ਸ਼ਿਰਕਤ ਕੀਤੀ। ਉਹਨਾਂ ਸੁਸਾਇਟੀ ਵਲੋਂ ਸਵੱਛਤਾ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਦੇ ਲਗਾਤਾਰ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਸਵੱਛਤਾ ਨਾਲ ਜਿੱਥੇ ਵਾਤਾਵਰਣ ਸ਼ੁੱਧ ਰਹਿੰਦਾ ਹੈ ਉੱਥੇ ਹੀ ਸਿਹਤ ਵੀ ਚੰਗੀ ਰਹਿੰਦੀ ਹੈ। ਇਸ ਦੌਰਾਨ ਪੋਸਟਰ ਅਤੇ ਸਟਿਕਰਾਂ ਦੇ ਨਾਲ ਹੀ ਗਮਲਿਆਂ ‘ਚ ਲੱਗੇ ਤੁਲਸੀ ਦੇ 50 ਬੂਟੇ ਅਤੇ ਡਸਟਬਿਨ ਵੀ ਵਾਰਡ ਦੇ ਵਸਨੀਕਾਂ ਨੂੰ ਭੇਂਟ ਕੀਤੇ ਗਏ। ਵਧੇਰੇ ਜਾਣਕਾਰੀ ਦਿੰਦਿਆਂ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਕੂੜੇ ਨਾਲ ਦੇਸੀ ਖਾਦ ਬਨਾਉਣ ਦੀ ਵਿਧੀ ਦੱਸਦਿਆਂ ਸੁਰਾਖ ਵਾਲੇ ਘੜੇ, ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਕਪੜੇ ਦੇ ਥੈਲੇ ਵੰਡਣ ਦੇ ਨਾਲ ਹੀ ਪਾਣੀ ਦੀ ਸੰਭਾਲ ਸਬੰਧੀ ਸਟਿਕਰ ਵੀ ਰਿਲੀਜ਼ ਕੀਤਾ ਗਿਆ। ਸਮਾਗਮ ਦੌਰਾਨ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਪ੍ਰਸ਼ਾਸਨ ਦੀਆਂ ਹਦਾਇਤਾਂ ਮੰਨਣ ਦਾ ਸੁਨੇਹਾ ਦਿੱਤਾ ਗਿਆ ਅਤੇ ਪੱਤਰਕਾਰ ਸ਼ਿਵ ਕੌੜਾ ਦੇ ਸਹਿਯੋਗ ਨਾਲ ਫੇਸ ਮਾਸਕ ਵੰਡੇ ਗਏ। ਮੁੱਖ ਮਹਿਮਾਨ ਵਲੋਂ ਕੂੜਾ ਇਕੱਠਾ ਕਰਨ ਲਈ ਇਕ ਰਿਕਸ਼ੇ ਨੂੰ, ਸੈਨੀਟੈਇਜਰ ਛਿੜਕਾਅ ਲਈ ਵੱਖ ਵੱਖ ਟੀਮਾਂ ਅਤੇ ਫੋਗਿੰਗ ਲਈ ਟੈਂਪੂ ਨੂੰ ਵੀ ਹਰੀ ਝੰਡੀ ਦਿਖਾ ਕੇ ਤੋਰਿਆ ਗਿਆ। ਇਹ ਸਾਰਾ ਸਮਾਨ ਕੋਰੋਨਾ ਮਹਾਮਾਰੀ ਦੇ ਚਲਦਿਆਂ ਪ੍ਰੋਗਰਾਮ ਨੂੰ ਸੰਖੇਪ ਰੱਖਦੇ ਹੋਏ ਸਾਬਕਾ ਵਾਰਡ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ, ਕਾਂਤਾ ਸ਼ਰਮਾ, ਵੰਦਨਾ ਸ਼ਰਮਾ, ਸੁਰਿੰਦਰ ਪਾਲ, ਪੁਨੀਤ ਕੁਮਾਰ, ਉੱਜਵਲ ਸ਼ਰਮਾ ਅਤੇ ਸੁਧੀਰ ਸ਼ਰਮਾ ਅਧਾਰਿਤ ਟੀਮਾਂ ਰਾਹੀਂ ਘਰ-ਘਰ ਪਹੁੰਚਾਇਆ ਗਿਆ। ਨਗਰ ਨਿਗਮ ਫਗਵਾੜਾ ਦੇ ਸਕੱਤਰ ਪ੍ਰਦੀਪ ਕੁਮਾਰ ਨੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ, ਆਲਾ-ਦੁਆਲਾ ਸਾਫ ਰੱਖਣ, ਪਾਣੀ ਦੀ ਸੰਭਾਲ ਕਰਨ ਦੀ ਸੋਂਹ ਵੀ ਹਾਜਰੀਨ ਨੂੰ ਚੁਕਵਾਈ। ਸਮਾਗਮ ਦੇ ਅਖੀਰ ‘ਚ ਹਰਭਜਨ ਸਿੰਘ ਬਲਾਲੋਂ ਨੇ ਮੁੱਖ ਮਹਿਮਾਨਾ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵਿਸ਼ਵਾਮਿੱਤਰ ਸ਼ਰਮਾ, ਵਿਨੋਦ ਮੜੀਆ, ਗੁਰਦੇਵ ਸਿੰਘ, ਮੋਹਨੀ ਨਰੂਲਾ, ਮਨੀਸ਼ ਕਨੌਜੀਆ, ਰੋਹਿਤ ਜੈਨ, ਐਮ.ਸੀ ਚਾਵਲਾ, ਟੀ.ਐਸ. ਬੇਦੀ, ਰਮੇਸ਼ ਗੁਜਰਾਤੀ, ਖੰਡੂਜਾ ਸਾਹਿਬ, ਸੁਧੀਰ ਸ਼ਰਮਾ, ਸੁਰਿੰਦਰ ਪਾਲ, ਮੋਹਨ ਲਾਲ ਤਨੇਜਾ, ਰਾਮ ਰਤਨ ਵਾਲੀਆ, ਸਾਹਿਲ ਕੌੜਾ ਸਮੇਤ ਹੋਰ ਪਤਵੰਤੇ ਹਾਜਰ ਸਨ।