ਸਾਹਕੋਟ/ਮਲਸੀਆਂ, (ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ)

ਕੋਵਿਡ 19 ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਭਰ ਦਹਿਸ਼ਤ ਫੈਲਾਈ ਹੋਈ ਹੈ ਜਿਸ ਨੂੰ ਮਹਾਂਮਾਰੀ ਘੋਸਿਤ ਕੀਤਾ ਜਾ ਚੁੱਕਾ ਹੈ ਅਤੇ ਇਸ ਭਿਆਨਕ ਬਿਮਾਰੀ ਨੇ ਭਾਰਤ ਵਿੱਚ ਵੀ ਪੈਰ ਪਸਾਰਨੇ ਸੁਰੂ ਕੀਤੇ ਹੋਏ ਹਨ ਜਿਸ ਦੀ ਰੋਕਥਾਮ ਕਰਨੀ ਬਹੁਤ ਜਰੂਰੀ ਹੈ ਅਤੇ ਭਾਰਤ ਸਰਕਾਰ ਅਤੇ ਸੁਬੇ ਦੀਆ ਸਰਕਾਰਾਂ ਵੱਲੋਂ ਕੋਸਿਸਾਂ ਕੀਤੀਆ ਜਾ ਰਹੀਆ ਹਨ ਕਿ ਦੇਸ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ ਜਿਸ ਵਿੱਚ ਸਬ-ਡਵੀਜਨ ਸਾਹਕੋਟ ਦੇ ਐਸ ਡੀ ਐਮ ਸੰਜੀਵ ਕੁਮਾਰ ਸ਼ਰਮਾ ਵੱਲੋ ਕਰਿਆਨਾ/ਰਾਸ਼ਨ ਦੇ ਦੁਕਾਨਦਾਰਾਂ ਅਤੇ ਪੈਸਟੀਸਾਈਡ/ ਬੀਜਾਂ ਦੇ ਦੁਕਾਨਦਾਰਾਂ ਨੂੰ ਸਵੇਰੇ 08 ਵਜੇ ਤੋਂ ਦੁਪਿਹਰ 12 ਵਜੇ ਤੱਕ ਡੋਰ ਟੂ ਡੋਰ ਸਮਾਨ ਸਪਲਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਬਾਕੀ ਸਮਾਂ ਦੁਕਾਨਦਾਰ ਫੋ਼ਨ ਤੇ ਆਡਰ ਪਰਾਪਤ ਕਰਕੇ ਸਮਾਨ ਦੀ ਪੈਕਿੰਗ ਕਰਨ ਅਤੇ ਡੋਰ ਟੂ ਡੋਰ ਸਮਾਨ ਦੀ ਸਪਲਾਈ ਕਰਨ ਅਤੇ ਜਿਹੜੇ ਦੁਕਾਨਦਾਰ ਡੋਰ ਟੂ ਡੋਰ ਸਪਲਾਈ ਕਰਨ ਜਾਣਗੇ ਉਹਨਾਂ ਕੋਲ ਸੈਨੀਟਾਈਜਰ ਅਤੇ ਮਾਸਕ ਪਾਉਣਾ ਜਰੂਰੀ ਹੋਵੇਗਾ ਅਤੇ ਸੋਸ਼ਲ ਡਿਸ਼ਟੈਸਿੰਸ ਰੱਖਣਾ ਵੀ ਜਰੂਰੀ ਹੋਵੇਗਾ ਅਤੇ ਉਹਨਾਂ ਨੂੰ ਆਪਣੇ ਹੱਥ ਵੀ ਵਾਰ-ਵਾਰ ਧੋਣੇ ਜਰੂਰੀ ਹੋਣਗੇ