ਸਾਹਬੀ ਦਾਸੀਕੇ
ਸ਼ਾਹਕੋਟ: ਮਲਸੀਆ,ਗੁਰਦੁਆਰਾ ਧੰਨ-ਧੰਨ ਬਾਬਾ ਸੁਖਚੈਨ ਦਾਸ ਜੀ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਵਿਖੇ ਮਨਾਏ ਜਾਂਦੇ ਸਲਾਨਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਮੀਟਿੰਗ ਜਥੇਦਾਰ ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਈ ਹਰਜੀਤ ਸਿੰਘ ਇੰਚਾਰਜ਼ ਮਾਝਾ ਜ਼ੋਨ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਸਿ਼ਰਕਤ ਕੀਤੀ। ਇਸ ਮੌਕੇ ਸਲਾਨਾ ਸਮਾਗਮ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ, ਉਪਰੰਤ ਜਥੇਦਾਰ ਬਲਦੇਵ ਸਿੰਘ ਕਲਿਆਣ ਮੈਂਬਰ ਐਸ.ਜੀ.ਪੀ.ਸੀ. ਅਤੇ ਭਾਈ ਹਰਜੀਤ ਸਿੰਘ ਇੰਚਾਰਜ਼ ਮਾਝਾ ਜ਼ੋਨ ਨੇ ਦੱਸਿਆ ਹਲਕਾ ਸ਼ਾਹਕੋਟ ’ਚ ਪਿੰਡਾਂ ਵਿੱਚ ਗੁਰਮਤਿ ਸਮਾਗਮਾਂ ਦੀ ਲੜੀ ਅਰੰਭ ਕੀਤੀ ਜਾ ਰਹੀ ਹੈ ਅਤੇ ਸ. ਜਰਨੈਲ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸਰਬਜੀਤ ਸਿੰਘ ਧੁੰਦਾ ਅਤੇ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ ਮਿਤੀ 1 ਜੂਨ ਤੋਂ 3 ਜੂਨ ਤੱਕ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਬਾਜਵਾ ਕਲਾਂ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਕਰਨੈਲ ਸਿੰਘ ਜੋਧਪੁਰੀ, ਭਾਈ ਮਨਪ੍ਰੀਤ ਸਿੰਘ ਪ੍ਰਚਾਰਕ, ਭਾਈ ਹਰਵਿੰਦਰ ਸਿੰਘ ਪ੍ਰਚਾਰਕ, ਭਾਈ ਰਣਜੀਤ ਸਿੰਘ ਚੋਹਲਾ ਸਾਹਿਬ, ਭਾਈ ਜਸਬੀਰ ਸਿੰਘ ਝੰਡੇਰ, ਭਾਈ ਜਸਵੰਤ ਸਿੰਘ, ਭਾਈ ਕਮਲਜੀਤ ਸਿੰਘ ਇੰਚਾਰਜ਼, ਤਰਸੇਮ ਸਿੰਘ ਪ੍ਰਧਾਨ, ਹਰਭਜਨ ਸਿੰਘ ਬਾਜਵਾ, ਜਸਵਿੰਦਰ ਸਿੰਘ ਬਾਜਵਾ, ਤੀਰਥ ਸਿੰਘ ਆਦਿ ਹਾਜ਼ਰ ਸਨ।