* ਚਾਰ ਸੌ ਗਰੀਬਾਂ ਨੂੰ ਰੋਜਾਨਾ ਛਕਾਇਆ ਜਾ ਰਿਹਾ ਲੰਗਰ
* ਐਸ.ਪੀ. ਮਨਵਿੰਦਰ ਸਿੰਘ ਨੇ ਕੀਤੀ ਸ਼ਲਾਘਾ
ਫਗਵਾੜਾ (ਡਾ ਰਮਨ ) ਡਾ. ਬੀ.ਆਰ. ਅੰਬੇਡਕਰ ਬਲੱਡ ਆਰਗਨਾਈਜੇਸ਼ਨ (ਰਜ਼ਿ) ਪੰਜਾਬ ਦੇ ਪ੍ਰਧਾਨ ਪਰਮਿੰਦਰ ਬੋਧ ਦੀ ਅਗਵਾਈ ਹੇਠ ਐਸੋਸੀਏਸ਼ਨ ਵਲੋਂ ਕੋਰੋਨਾਵਾਇਰਸ ਮਹਾਮਾਰੀ ਦੇ ਚਲਦਿਆਂ ਸੂਬਾ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੀ ਵਜ੍ਹਾ ਨਾਲ ਸਲਮ ਬਸਤੀਆਂ ਵਿੱਚ ਭੁੱਖ ਨਾਲ ਲੜਨ ਨੂੰ ਮਜਬੂਰ ਗਰੀਬ ਲੋਕਾਂ ਲਈ ਸ਼ਲਾਘਾਯੋਗ ਉਪਰਾਲਾ ਕਰਦੇ ਹੋਏ ਪਿਛਲੇ ਅੱਠ ਦਿਨ ਤੋਂ ਰੋਜਾਨਾ ਲੰਗਰ ਤਿਆਰ ਕਰਵਾ ਕੇ ਵਰਤਾਇਆ ਜਾ ਰਿਹਾ ਹੈ। ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਨੇ ਵੀ ਭਰਪੂਰ ਸ਼ਲਾਘਾ ਕੀਤੀ ਉਨ੍ਹਾਂ ਲੰਗਰ ਵਰਤਾਉਣ ਦੀ ਸੇਵਾ ਸ਼ੁਰੂ ਕਰਵਾਉਣ ਉਪਰੰਤ ਕਿਹਾ ਕਿ ਇਹਨਾ ਸਲਮ ਬਸਤੀਆਂ ਵੱਲ ਬਹੁਤ ਘੱਟ ਹੀ ਲੋਕਾਂ ਦਾ ਧਿਆਨ ਜਾਂਦਾ ਹੈ ਪਰ ਰੋਜਾਨਾ ਕਮਾਉਣ-ਖਾਣ ਵਾਲੇ ਸੱਭ ਤੋਂ ਜਿਆਦਾ ਗਰੀਬ ਲੋਕ ਇਨ੍ਹਾਂ ਬਸਤੀਆਂ ‘ਚ ਹੀ ਵੱਸਦੇ ਹਨ। ਜੋ ਇਸ ਸਮੇਂ ਲੋਕਡਾਊਨ ਕਰਫਿਊ ਕਾਰਨ ਰੋਜੀ ਕਮਾਉਣ ਤੋਂ ਵਾਂਝੇ ਹਨ ਅਤੇ ਇਹ ਲੰਗਰ ਦੀ ਸੇਵਾ ਉਨ੍ਹਾਂ ਲਈ ਪਰਮਾਤਮਾ ਦਾ ਵਰਦਾਨ ਬਣੀ ਹੈ। ਪ੍ਰਧਾਨ ਪਰਮਿੰਦਰ ਬੋਧ ਨੇ ਦੱਸਿਆ ਕਿ ਪਿਛਲੇ ਅੱਠ ਦਿਨ ਤੋਂ ਰੋਜਾਨਾ ਚਾਰ ਸੌ ਲੋਕਾਂ ਦਾ ਖਾਣਾ ਤਿਆਰ ਹੁੰਦਾ ਹੈ ਜੋ ਹੁਸ਼ਿਆਰਪੁਰ ਰੋਡ ਸਥਿਤ ਸਲਮ ਬਸਤੀ ਅਤੇ ਹੋਰ ਇਲਾਕਿਆਂ ‘ਚ ਵਰਤਾਇਆ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਲੰਗਰ ਵਰਤਾਉਣ ਦੀ ਸੇਵਾ ਐਸੋਸੀਏਸ਼ਨ ਦੇ ਮੈਂਬਰਾਂ ਅਕਾਸ਼ ਬੰਗੜ ਮੀਤ ਪ੍ਰਧਾਨ, ਗੋਲਡੀ ਮਹਿਮੀ, ਆਜਾਦ ਅਲੀ, ਬਲਵਿੰਦਰ ਬੋਧ, ਅਮਨ ਦਦਰਾ, ਯਤਿਨ ਕੁਮਾਰ, ਲਾਡੀ ਘੁੰਮਣ, ਅਮਨਦੀਪ ਬਹੂਆ ਤੋਂ ਇਲਾਵਾ ਸਾਬਕਾ ਕੌਂਸਲਰ ਤੇਜਪਾਲ ਬਸਰਾ, ਜਗਜੀਵਨ ਲਾਲ ਕੈਲੇ ਐਸ.ਡੀ.ਓ. ਬਿਜਲੀ ਬੋਰਡ ਵਲੋਂ ਰੋਜਾਨਾ ਸ਼ਾਮ ਨੂੰ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ