ਫਗਵਾੜਾ 24 ਮਾਰਚ ( ਡਾ ਰਮਨ/ਅਜੇ ਕੋਛੜ) ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੇ ਚਲਦੇ ਘਰਾਂ ‘ਚ ਕੈਦ ਹੋ ਕੇ ਰਹਿਣ ਨੂੰ ਮਜਬੂਰ ਸਲਮ ਬਸਤੀਆਂ ਦੇ ਦਿਹਾੜੀਦਾਰ ਗਰੀਬ ਲੋਕਾਂ ਦੀ ਸਹੂਲਤ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਦੋ ਹਜਾਰ ਲੋਕਾਂ ਦਾ ਖਾਣਾ ਤਿਆਰ ਕਰਕੇ ਹੁਸ਼ਿਆਰਪੁਰ ਰੋਡ ਸਬਜੀ ਮੰਡੀ, ਛੱਜ ਕਲੋਨੀ ਅਤੇ ਪਹਿਚਾਨ ਨਗਰ ਇਲਾਕਿਆਂ ਦੀਆਂ ਸਲਮ ਬਸਤੀਆਂ ਵਿਚ ਭੇਜਿਆ। ਇਹ ਖਾਣਾ ਵਿਧਾਇਕ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ ਅਤੇ ਹਨੀ ਧਾਲੀਵਾਲ ਦੀ ਦੇਖਰੇਖ ਹੇਠ ਰਘੂ ਸ਼ਰਮਾ, ਈਸ਼ੂ ਵਰਮਾਨੀ, ਪੰਕਜ, ਉਦੈ ਖੁੱਲਰ, ਯੁਵਰਾਜ ਅਤੇ ਪਾਰਸ ਆਦਿ ਨੇ ਆਪਣੇ ਹੱਥੀਂ ਵਰਤਾਇਆ। ਜਿਕਰਯੋਗ ਹੈ ਕਿ ਬੀਤੇ ਦਿਨ ਇਸ ਸੇਵਾ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਆਪਣੇ ਹੱਥੀਂ ਸਲਮ ਬਸਤੀਆਂ ਵਿਚ ਵੰਡਣ ਦੀ ਸ਼ੁਰੂਆਤ ਕੀਤੀ ਸੀ ਅਤੇ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਜਦੋਂ ਤੱਕ ਇਹ ਲੋਕ ਰੁਜਗਾਰ ਲਈ ਬਾਹਰ ਨਹੀਂ ਨਿਕਲ ਸਕਦੇ ਉਸ ਸਮੇਂ ਤਕ ਰੋਜਾਨਾ ਇਹ ਸੇਵਾ ਜਾਰੀ ਰੱਖੀ ਜਾਵੇਗੀ। ਦੂਸਰੇ ਪਾਸੇ ਵਿਧਾਇਕ ਧਾਲੀਵਾਲ ਅੱਜ ਵੀ ਪ੍ਰਸ਼ਾਸਨ ਨਾਲ ਸਿੱਧੇ ਸੰਪਰਕ ਵਿਚ ਰਹੇ ਅਤੇ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਹਦਾਇਤ ਕੀਤੀ ਕਿ ਜਿੱਥੇ ਕਰਫਿਊ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਉੱਥੇ ਹੀ ਲੋੜਵੰਦ ਲੋਕਾਂ ਦੀ ਸਹਾਇਤਾ ਵਿਚ ਵੀ ਕੋਈ ਕਸਰ ਨਾ ਛੱਡੀ ਜਾਵੇ। ਇਸ ਦੇ ਨਾਲ ਹੀ ਉਨ•ਾਂ ਅੱਜ ਇਕ ਵਾਰ ਫਿਰ ਫਗਵਾੜਾ ਦੇ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਰਹਿਣ ਵਾਲੇ ਨਾਗਰਿਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਬਿਨਾ ਜਰੂਰਤ ਘਰੋਂ ਬਾਹਰ ਨਾ ਨਿਕਲਣ ਅਤੇ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਤਾਂ ਸਾਰੇ ਲੋਕ ਪਰਿਵਾਰਾਂ ਸਮੇਤ ਕੋਰੋਨਾ ਦੇ ਸੰਭਾਵਿਤ ਕਹਿਰ ਤੋਂ ਬਚੇ ਰਹਿ ਸਕਣ। ਇਸ ਮੌਕੇ ਉਨ•ਾਂ ਦੇ ਨਾਲ ਵਿਨੋਦ ਵਰਮਾਨੀ, ਨਰੇਸੁ ਭਾਰਦਵਾਜ ਚੈਅਰਮੈਨ ਮਾਰਕੀਟ ਕਮੇਟੀ ਫਗਵਾੜਾ, ਗੁਰਜੀਤ ਪਾਲ ਵਾਲੀਆ ਸਮੇਤ ਹੋਰ ਕਾਂਗਰਸੀ ਆਗੂ ਵੀ ਸਨ।