ਫਗਵਾੜਾ(ਡਾ ਰਮਨ) ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਮੁਖੀ ਉਂਕਾਰ ਸਿੰਘ ਬਰਾੜ ਦੇ ਸਹਿਯੋਗ ਨਾਲ ਫਗਵਾੜਾ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਵਿਚ ਵੰਡੇ ਗਏ ਜਿਸ ਵਿਚ ਆਟਾ, ਦਾਲ, ਘਿਓ, ਨਮਕ, ਸਾਬਣ ਆਦਿ ਸ਼ਾਮਲ ਸੀ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ‘ਚ ਕਰਫਿਊ ਦੀ ਢਿੱਲ ਸਮੇਂ ਵੱਖ-ਵੱਖ ਥਾਵਾਂ ‘ਤੇ ਜਾ ਕੇ ਵੱਡੀ ਗਿਣਤੀ ‘ਚ ਪ੍ਰਵਾਸੀ ਮਜਦੂਰਾਂ ਸਮੇਤ ਹੋਰ ਲੋੜਵੰਦਾਂ ਨੂੰ ਲੰਗਰ ਦੀ ਸੇਵਾ ਵੀ ਵਰਤਾਈ ਗਈ। ਸਭਾ ਵਲੋਂ ਆਮ ਲੋਕਾਂ ਅਤੇ ਚੜ•ਦੀ ਕਲਾ ਸਿੱਖ ਆਰਗੇਨਾਈਜੇਸ਼ਨ ਯੂ.ਕੇ ਦੇ ਸਹਿਯੋਗ ਨਾਲ ਇੱਕਤਰ ਫੰਡ ਰਾਹੀਂ ਰਾਸ਼ਨ ਦੀ ਵੰਡ ਸਭਾ ਦੇ ਮੈਂਬਰਾਂ ਵਲੋਂ ਲੋੜਵੰਦਾਂ ਦੀ ਲਿਸਟ ਤਿਆਰ ਕਰਨ ਉਪਰੰਤ ਘਰ-ਘਰ ਜਾਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਨਾਲ ਬਣੇ ਮੋਜੂਦਾ ਹਾਲਾਤਾਂ ‘ਚ ਸਰਬ ਨੌਜਵਾਨ ਸਭਾ ਲਗਾਤਾਰ ਲੋਕ ਭਲਾਈ ਦੇ ਕਾਰਜ਼ ਕਰਦਿਆਂ ਆਫ਼ਤ ਸਮੇਂ ਲੋਕਾਂ ਦੇ ਨਾਲ ਡਟ ਕੇ ਖੜੀ ਹੈ। ਸਭਾ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਵੇਰੇ ਕਰਫਿਊ ‘ਚ ਡਿਊਟੀ ਦੇਣ ਸਮੇਂ ਵੱਖੋ-ਵੱਖਰੇ ਨਾਕਿਆਂ ਅਤੇ ਫਗਵਾੜਾ ਦੇ ਸਾਰੇ ਹੀ ਥਾਣਿਆਂ ਵਿੱਚ ਚਾਹ ਅਤੇ ਰਸਾਂ ਨਾਲ ਪੁਲਿਸ ਮੁਲਾਜਮਾ ਨੂੰ ਨਾਸ਼ਤਾ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸੇਵਾ ਵਿਚ ਮਨਮੀਤ ਮੇਵੀ, ਉਂਕਾਰ ਜਗਦੇਵ, ਕੁਲਬੀਰ ਬਾਵਾ, ਰਾਜ ਕੁਮਾਰ ਕਨੌਜੀਆ, ਨਰੇਸ਼ ਬਿੱਟੂ, ਤੇਜਵਿੰਦਰ ਦੁਸਾਂਝ, ਬਲਵਿੰਦਰ ਸਿੰਘ, ਨਰਿੰਦਰ ਸੈਣੀ, ਹਰਵਿੰਦਰ ਗੋਗਨਾ, ਰਵੀ ਚੌਹਾਨ, ਹਰਜਿੰਦਰ ਸਿੰਘ ਗੋਗਨਾ, ਮਨਿੰਦਰ ਸਿੰਘ ਜੌਹਲ, ਗੁਰਪ੍ਰੀਤ ਢਿਲੋਂ, ਵਿੱਕੀ ਕੁਮਾਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।