* ਭਵਿੱਖ ਵਿਚ ਵੀ ਜਾਰੀ ਰਹੇਗਾ ਉਪਰਾਲਾ – ਸੁਖਵਿੰਦਰ ਸਿੰਘ
ਫਗਵਾੜਾ (ਡਾ ਰਮਨ )

ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ‘ਆਓ ਪੁੰਨ ਕਮਾਈਏ’ ਲੜੀ ਤਹਿਤ ਪ੍ਰਵਾਸੀ ਭਾਰਤੀ ਤੀਰਥ ਸਿੰਘ ਅਮਰੀਕਾ ਦੇ ਸਹਿਯੋਗ ਨਾਲ ਇੱਕ ਲੜਕੀ ਦੇ ਵਿਆਹ ਲਈ ਲੋੜਵੰਦ ਪਰਿਵਾਰ ਨੂੰ ਘਰੇਲੂ ਵਰਤੋਂ ਦਾ ਸਾਮਾਨ ਭੇਟ ਕੀਤਾ ਗਿਆ। ਇਸ ਮੌਕੇ ਲੈਕਚਰਾਰ ਹਰਜਿੰਦਰ ਗੋਗਨਾ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸਾਮਾਨ ਭੇਂਟ ਕਰਦਿਆਂ ਕਿਹਾ ਕਿ ਅਜਿਹੇ ਸਮਾਜ ਸੇਵਾ ਦੇ ਕਾਰਜ ਲੋੜਵੰਦ ਅਤੇ ਆਰਥਿਕ ਪੱਖੋਂ ਗਰੀਬ ਪਰਿਵਾਰਾਂ ਲਈ ਬਹੁਤ ਵੱਡੇ ਮੱਦਦਗਾਰ ਹੁੰਦੇ ਹਨ। ਪ੍ਰਧਾਨ ਸੁਖਵਿੰਦਰ ਸਿੰਘ ਨੇ ਵੀ ਕਿਹਾ ਕਿ ਸਹਿਯੋਗੀ ਸੱਜਣਾਂ ਦੀ ਮੱਦਦ ਨਾਲ ਅਜਿਹੇ ਸਮਾਜ ਸੇਵੀ ਉਪਰਾਲੇ ਭਵਿੱਖ਼ ਵਿੱਚ ਨਿਰੰਤਰ ਜਾਰੀ ਰੱਖੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਡਾ. ਵਿਜੇ ਕੁਮਾਰ, ਲੈਕਚਰਾਰ ਹਰਜਿੰਦਰ ਗੋਗਨਾ, ਪਰਮਿੰਦਰ ਸਿੰਘ, ਰਾਜ ਕੁਮਾਰ ਕਨੌਜੀਆ, ਕੁਲਵੀਰ ਬਾਵਾ, ਪੰਜਾਬੀ ਗਾਇਕ ਮਨਮੀਤ ਮੇਵੀ, ਸਾਹਿਬਜੀਤ ਸਾਬੀ, ਡਾ. ਨਰੇਸ਼ ਬਿੱਟੂ, ਹਰਵਿੰਦਰ ਸਿੰਘ, ਮਨਦੀਪ ਸ਼ਰਮਾ, ਕੁਲਤਾਰ ਬਸਰਾ ਆਦਿ ਹਾਜ਼ਰ ਸਨ।