Home Punjabi-News ਸਰਬ ਨੌਜਵਾਨ ਸਭਾ ਵਲੋਂ ਲਗਾਤਾਰ 29ਵੇਂ ਦਿਨ ਛਕਾਇਆ ਗਿਆ ਕੋਰੋਨਾ ਕਰਫਿਊ ਪ੍ਰਭਾਵਿਤਾਂ...

ਸਰਬ ਨੌਜਵਾਨ ਸਭਾ ਵਲੋਂ ਲਗਾਤਾਰ 29ਵੇਂ ਦਿਨ ਛਕਾਇਆ ਗਿਆ ਕੋਰੋਨਾ ਕਰਫਿਊ ਪ੍ਰਭਾਵਿਤਾਂ ਨੂੰ ਲੰਗਰ

* ਸ਼੍ਰੀ ਪਵਨ ਕੁਮਾਰ . ਨਾਇਬ ਤਹਿਸੀਲਦਾਰ(ਫਗਵਾੜਾ) ਨੇ ਕੀਤੀ ਲੰਗਰ ਦੀ ਸੇਵਾ

ਫਗਵਾੜਾ ( ਡਾ ਰਮਨ ) ਕਰੋਨਾ ਵਾਇਰਸ ਪ੍ਰਕੋਪ ਦੇ ਚਲਦੇ ਕਰਫਿਊ ਦੌਰਾਨ ਲੋੜਵੰਦ ਲੋਕਾਂ ਦੀ ਭੁੱਖ ਦਾ ਖਿਆਲ ਰੱਖਦੇ ਹੋਏ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ 29 ਦਿਨਾਂ ਤੋਂ ਲਗਾਤਾਰ ਵੱਧ ਤੋਂ ਵੱਧ ਲੋਕਾਂ ਲਈ ਖਾਣੇ ਦੇ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਅੱਜ ਸ਼੍ਰੀ ਪਵਨ ਕੁਮਾਰ . ਨਾਇਬ ਤਹਿਸੀਲਦਾਰ(ਫਗਵਾੜਾ) ਨੇ ਸਰਬ ਨੌਜਵਾਨ ਸਭਾ ਦੇ ਮੈਂਬਰਾਂ ਨੂੰ ਉਤਸ਼ਾਹਤ ਕਰਨ ਲਈ ਆਪ ਲੰਗਰ ਵਰਤਾਉਣ ਵੇਲੇ ਹਾਜ਼ਰੀ ਭਰੀ ਅਤੇ ਮੈਂਬਰਾਂ ਵਲੋਂ ਆਪਣੀ ਜਾਨ ਜ਼ੋਖਿਮ ਵਿੱਚ ਪਾ ਕੇ ਜਨਤਾ ਦੀ ਸੇਵਾ ਕਰਨ ਦੇ ਕੰਮ ਦੀ ਸ਼ਲਾਘਾ ਕੀਤੀ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਝਾਪੜ ਕਲੋਨੀ ਅਤੇ ਨੰਗਲ ਰੋਡ, ਪਲਾਹੀ ਰੋਡ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਲੰਗਰ ਛਕਾਇਆ ਗਿਆ। ਉਹਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਲੰਗਰ ਲਈ ਨਿਰੰਤਰ ਰਾਸ਼ਨ ਵੀ ਵੰਡਿਆ ਜਾਂਦਾ ਹੈ। ਇਸ ਮੌਕੇ ਸੋਹਣ ਸਿੰਘ ਪਰਮਾਰ, ਕੁਲਵੀਰ ਬਾਵਾ, ਡਾ ਕੁਲਦੀਪ ਸਿੰਘ, ਰਾਜ ਕੁਮਰ ਕਨੋਜੀਆ, ਬਲਵਿੰਦਰ ਸਿੰਘ, ਮਨਮੀਤ ਮੇਵੀ, ਜਸਪਾਲ ਚੀਮਾ, ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਡਾ. ਕੁਲਬੀਰ ਸਿੰਘ ਸੋਨੂੰ ਮਹਿਰਾ, ਚਰਨ ਦਾਸ, ਹਰਜਿੰਦਰ ਗੋਗਨਾ, ਜਸਪਾਲ ਚੀਮਾ, ਹਰਜੀਤ ਸਿੰਘ ਪੁੰਨ, ਕੁਲਤਾਰ ਬਸਰਾ, ਸਾਬੀ, ਡਾ. ਨਰੇਸ਼ ਬਿੱਟੂ, ਹਰਵਿੰਦਰ ਸਿੰਘ, ਬਲਵੀਰ ਸਿੰਘ, ਰਾਜਕੁਮਾਰ ਕਨੋਜੀਆ, ਸ਼ਿਵ ਕੁਮਾਰ, ਰਵੀ ਚੌਹਾਨ ਆਦਿ ਹਾਜਰ ਸਨ।