* ਸਭਾ ਦੀ ਪੂਰੀ ਟੀਮ ਦੀ ਕੀਤੀ ਭਰਪੂਰ ਸ਼ਲਾਘਾ

ਫਗਵਾੜਾ (ਡਾ ਰਮਨ) ਕਰੋਨਾ ਵਾਇਰਸ ਪ੍ਰਕੋਪ ਦੇ ਚਲਦਿਆਂ ਕਰਫਿਊ ਦੌਰਾਨ ਲੋੜਵੰਦ ਲੋਕਾਂ ਦੀ ਭੁੱਖ ਦਾ ਖਿਆਲ ਰੱਖਦੇ ਹੋਏ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਚੜ•ਦੀ ਕਲਾ ਸਿੱਖ ਆਰਗਨਾਈਜੇਸ਼ਨ (ਯੂ.ਕੇ.) ਦੇ ਸਹਿਯੋਗ ਨਾਲ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਲਗਾਤਾਰ 33ਵੇਂ ਦਿਨ ਲੰਗਰ ਭੇਜਣ ਦੀ ਸੇਵਾ ਦਾ ਸ਼ੁਭ ਆਰੰਭ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਰਵਾਇਆ। ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਗੁਰਜੀਤ ਪਾਲ ਵਾਲੀਆ, ਜਿਲ•ਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਵਿਧਾਇਕ ਧਾਲੀਵਾਲ ਨੇ ਸਰਬ ਨੌਜਵਾਨ ਸਭਾ ਅਤੇ ਸੇਵਾ ਵਿਚ ਹਿੱਸਾ ਪਾ ਰਹੇ ਸਮੂਹ ਮੈਂਬਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬ ਨੌਜਵਾਨ ਸਭਾ ਰੋਜਾਨਾ ਇੱਕ ਹਜ਼ਾਰ ਲੋਕਾਂ ਲਈ ਲੰਗਰ ਦਾ ਪ੍ਰਬੰਧ ਕਰਦੀ ਹੈ। ਅੱਜ ਝਾਪੜ ਕਲੋਨੀ ਅਤੇ ਨੰਗਲ ਰੋਡ, ਪਲਾਹੀ ਰੋਡ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਲੰਗਰ ਛਕਾਇਆ ਗਿਆ। ਉਹਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਲੰਗਰ ਲਈ ਨਿਰੰਤਰ ਰਾਸ਼ਨ ਵੀ ਵੰਡਿਆ ਜਾਂਦਾ ਹੈ। ਇਸ ਮੌਕੇ ਸੋਹਣ ਸਿੰਘ ਪਰਮਾਰ, ਕੁਲਵੀਰ ਬਾਵਾ, ਡਾ ਕੁਲਦੀਪ ਸਿੰਘ, ਰਾਜਕੁਮਾਰ ਕਨੋਜੀਆ, ਬਲਵਿੰਦਰ ਸਿੰਘ, ਮਨਮੀਤ ਮੇਵੀ, ਜਸਪਾਲ ਚੀਮਾ, ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਡਾ. ਕੁਲਬੀਰ ਸਿੰਘ, ਸੋਨੂੰ ਮਹਿਰਾ, ਚਰਨ ਦਾਸ, ਹਰਜਿੰਦਰ ਗੋਗਨਾ, ਹਰਜੀਤ ਸਿੰਘ ਪੁੰਨ, ਕੁਲਤਾਰ ਬਸਰਾ, ਸਾਬੀ, ਡਾ. ਨਰੇਸ਼ ਬਿੱਟੂ, ਬਲਵੀਰ ਸਿੰਘ, ਸ਼ਿਵ ਕੁਮਾਰ, ਰਵੀ ਚੌਹਾਨ, ਤੀਰਥ ਸਿੰਘ, ਮਨਦੀਪ ਸ਼ਰਮਾ, ਸਾਹਿਬਜੀਤ ਸਿੰਘ, ਡਾ: ਅਸ਼ਵਨੀ ਕੁਮਾਰ ਤੋਂ ਇਲਾਵਾ ਗੁਰਮੀਤ ਰਾਮ ਲੁੱਗਾ, ਬਲਵੀਰ ਸਿੰਘ, ਬਹਾਦਰ ਸਿੰਘ, ਮਨੂੰ ਸ਼ਰਮਾ ਆਦਿ ਹਾਜਰ ਸਨ।