* ਸਮਾਜ ਦੇ ਹੀਰੋ ਹਨ ਕੋਰੋਨਾ ਮੁਸੀਬਤ ‘ਚ ਲੋਕਸੇਵਾ ਕਰਨ ਵਾਲੇ ਲੋਕ
ਫਗਵਾੜਾ (ਡਾ ਰਮਨ ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਕੋਵਿਡ-19 ਕੋਰੋਨਾ ਆਫਤ ਦੌਰਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਲੋੜਵੰਦਾਂ ਦੀ ਰੋਟੀ ਦਾ ਪ੍ਰਬੰਧ ਕਰਨ ਦੇ ਉਦੇਸ਼ ਨਾਲ ਰੋਜਾਨਾ ਵਰਤਾਏ ਜਾ ਰਹੇ ਲੰਗਰ ਦੇ 55ਵੇਂ ਦਿਨ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਆਪਣੇ ਹੱਥਾਂ ਨਾਲ ਲੰਗਰ ਵਰਤਾ ਕੇ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਵਿਅਕਤੀ ਜਾਂ ਸੰਸਥਾਵਾਂ ਸਮਾਜ ਲਈ ਹੀਰੋ ਕਹਾਉਂਦੀਆਂ ਹਨ, ਜਿਹੜੀਆਂ ਮੁਸੀਬਤ ਵੇਲੇ ਲੋਕਾਂ ਦੇ ਕੰਮ ਆਉਂਦੀਆਂ ਹਨ ਅਤੇ ਮਨੁੱਖਤਾ ਦੇ ਭਲੇ ਲਈ ਤਨ, ਮਨ, ਧਨ ਨਾਲ ਸੇਵਾ ਕਰਦੀਆਂ ਹਨ। ਦੁਨੀਆ ਉੱਤੇ ਪੂਰੀ ਇੱਕ ਸਦੀ ਬਾਅਦ ਲੋਕਾਂ ਉਤੇ ਆਫ਼ਤ ਆਈ ਹੈ, ਭੀੜ ਬਣੀ ਹੈ, ਲੱਖਾਂ ਦੀ ਗਿਣਤੀ ‘ਚ ਲੋਕ ਕੋਰੋਨਾ ਆਫ਼ਤ ਤੋਂ ਪੀੜਤ ਹੋਏ ਹਨ ਅਤੇ ਲੱਖਾਂ ਦੀ ਗਿਣਤੀ ‘ਚ ਮੌਤ ਦਾ ਅਤੇ ਭੁੱਖ ਦਾ ਸ਼ਿਕਾਰ ਹੋਏ ਹਨ। ਭੁੱਖ ਦਾ ਸ਼ਿਕਾਰ ਹੋਏ ਲੋਕਾਂ ਨੂੰ ਜਿਥੇ ਸਰਕਾਰੀ ਮਦਦ ਮਿਲੀ ਹੈ, ਉਥੇ ਜ਼ਮੀਨੀ ਪੱਧਰ ਉੱਤੇ ਲੋਕਾਂ ਦੀ ਸੇਵਾ ਕਰ ਰਹੀਆਂ ਸੰਸਥਾਵਾਂ ਨੇ ਵੀ ਦਵਾਈਆਂ, ਖਾਣੇ ਦੇ ਰੂਪ ‘ਚ ਲੋੜਵੰਦਾਂ ਦੀ ਬਾਂਹ ਫੜੀ ਹੈ। ਪਿਛਲੇ 30 ਵਰਿ•ਆਂ ਤੋਂ ਸਮਾਜ ਦੀ ਸੇਵਾ ‘ਚ ਲੱਗੀ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ‘ਚ ਪੂਰੀ ਸਮਰੱਥਾ ਨਾਲ ਲੋਕਾਂ ਦਾ ਸਹਿਯੋਗ ਲੈ ਕੇ ਨਿਰੰਤਰਤਾ ਨਾਲ ਲੰਗਰ ਦੀ ਸੇਵਾ ਕਰ ਰਹੀ ਹੈ। ਇਸ ਸਮੇਂ ਬੋਲਦਿਆਂ ਸੁਖਵਿੰਦਰ ਸਿੰਘ ਪ੍ਰਧਾਨ ਨੇ ਕਿਹਾ ਕਿ ਸਭਾ ਵਲੋਂ 2500 ਤੋਂ ਵੱਧ ਲੋਕਾਂ ਨੂੰ ਰੋਜ਼ਾਨਾ ਦੁਪਿਹਰ ਵੇਲੇ ਲੰਗਰ ਉਹਨਾ ਦੇ ਘਰਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਇਸ ਸਮੇਂ ਸ਼੍ਰੀ ਸੋਮ ਪ੍ਰਕਾਸ਼ ਦੇ ਨਾਲ ਆਏ ਇੰਦਰਜੀਤ ਖਲਿਆਣ ਭਾਜਪਾ ਆਗੂ ਨੇ ਸਰਬ ਨੌਜਵਾਨ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਜ ਕੁਮਾਰ ਕਨੌਜੀਆ, ਸਾਹਿਬਜੀਤ ਸਿੰਘ, ਕੁਲਵੀਰ ਬਾਵਾ, ਮਨਮੀਤ ਮੇਵੀ, ਡਾ. ਕੁਲਦੀਪ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਸੋਨੂੰ ਮਹਿਰਾ, ਚਰਨ ਦਾਸ, ਹਰਜਿੰਦਰ ਗੋਗਨਾ, ਰਣਜੀਤ ਮੱਲਣ, ਹਰਜੀਤ ਸਿੰਘ ਪੁੰਨ, ਕੁਲਤਾਰ ਬਸਰਾ, ਸੁਨੀਲ ਬੇਦੀ, ਡਾ. ਨਰੇਸ਼ ਬਿੱਟੂ, ਸ਼ਿਵ ਕੁਮਾਰ, ਮਨਦੀਪ ਸ਼ਰਮਾ, ਸਵਰਨ ਸਿੰਘ ਸਵਰਨ ਸਵੀਟ ਸ਼ਾਪ, ਕੁਲਵਿੰਦਰ ਸਿੰਘ, ਰਿੰਕੂ, ਸੁਰਜੀਤ ਕੁਮਾਰ, ਕਾਮਰਾਜ, ਅਵਿਨਾਸ਼ ਚੰਦਰ ਦੁੱਗਲ, ਪਰਮਜੀਤ ਸਿੰਘ, ਸੋਹਨ ਸਿੰਘ ਪਰਮਾਰ, ਉਂਕਾਰ ਜਗਦੇਵ, ਨਿਰੰਜਨ ਸਿੰਘ ਬਿਲਖੁ ਆਦਿ ਹਾਜ਼ਰ ਸਨ।