– ਲੋਕਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੀ ਮਦਦ ਨਾਲ ਗਰੀਨ ਜ਼ੋਨ ‘ਚ ਲਿਆਉਣਾ ਸੰਭਵ ਹੋਇਆ: ਸਿਵਲ ਸਰਜਨ
ਫਗਵਾੜ (ਡਾ ਰਮਨ ) ਕੋਰੋਨਾ ਵਾਇਰਸ ਆਫ਼ਤ ਸਮੇਂ ਕਪੂਰਥਲਾ ਜ਼ਿਲੇ ਨੂੰ ਗਰੀਨ ਜ਼ੋਨ ਵਿੱਚ ਲਿਆਉਣ ਲਈ ਡਾ: ਜਸਮੀਤ ਬਾਵਾ ਸਿਵਲ ਸਰਜਨ ਕਪੂਰਥਲਾ ਦਾ ਸਰਬ ਨੌਜਵਾਨ ਸਭਾ (ਰਜਿ:) ਵਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਡਾ: ਜਸਮੀਤ ਬਾਵਾ ਨੇ ਕਿਹਾ ਕਿ ਲੋਕਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਵਲੋਂ ਮਿਲੇ ਸਹਿਯੋਗ ਕਾਰਨ ਹੀ ਕਪੂਰਥਲਾ ਜ਼ਿਲਾ ਗਰੀਨ ਜ਼ੋਨ ਵਿੱਚ ਲਿਆਉਣਾ ਸੰਭਵ ਹੋ ਸਕਿਆ ਹੈ, ਜਿਸ ਲਈ ਜ਼ਿਲੇ ਦੇ ਡਾਕਟਰ ਸਾਹਿਬਾਨ, ਡਾਕਟਰੀ ਅਮਲੇ ਨੇ ਬੇਹੱਦ ਮਿਹਨਤ ਕੀਤੀ ਅਤੇ ਯੋਧਿਆਂ ਵਜੋਂ ਮੂਹਰਲੀਆਂ ਸਫ਼ਾਂ ਵਿੱਚ ਲੜ ਕੇ ਆਪਣੀਆਂ ਭਰਪੂਰ ਸੇਵਾਵਾਂ ਦਿੱਤੀਆਂ। ਉਹਨਾ ਕਿਹਾ ਕਿ ਜ਼ਿਲੇ ਵਿੱਚ ਜੋ 29 ਕੇਸ ਆਏ ਸਨ, ਉਹ ਜ਼ਿਲੇ ਦੇ ਲੋਕਾਂ ਦੇ ਨਹੀਂ ਸਗੋਂ ਜ਼ਿਲੇ ਵਿੱਚ ਬਾਹਰੋਂ ਆਏ ਲੋਕਾਂ ਦੇ ਸਨ। ਜਿਹਨਾ ਨੂੰ ਡਾਕਟਰੀ ਟੀਮਾਂ ਨੇ ਇਲਾਜ ਉਪਰੰਤ ਘਰੋ-ਘਰੀਂ ਪਹੁੰਚਾਇਆ ਹੈ। ਇਸ ਸਮੇਂ ਬੋਲਦਿਆਂ ਐਸ.ਐਮ.ਓ. ਫਗਵਾੜਾ ਡਾ: ਕਮਲ ਕਿਸ਼ੋਰ ਨੇ ਸਰਬ ਨੌਜਵਾਨ ਸਭਾ ਵਲੋਂ ਲੋਕਾਂ ਦੀ ਸੇਵਾਵਾਂ ਲਈ ਕੀਤੇ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ। ਸਾਹਿਤਕਾਰ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਮਨੁੱਖਤਾ ਨੂੰ ਪਈ ਆਫ਼ਤ ਸਮੇਂ ਸਿਹਤ ਅਧਿਕਾਰੀਆਂ, ਸਿਹਤ ਅਮਲੇ, ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਦੇ ਕੰਮਾਂ ਦੀ ਸਲਾਹੁਣਾ ਕਰਦਿਆਂ, ਐਨ.ਜੀ.ਓ. ਖ਼ਾਸ ਕਰਕੇ ਸਰਬ ਨੌਜਵਾਨ ਸਭਾ ਦੇ ਕੰਮਾਂ ਦਾ ਵੇਰਵਾ ਦਿੱਤਾ। ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਭਾ ਵਲੋਂ 60 ਦਿਨ ਲਗਾਤਾਰ 2500 ਲੋਕਾਂ ਨੂੰ ਭੋਜਨ ਕਿੱਟਾਂ ਅਤੇ ਲੰਗਰ ਸ਼ਹਿਰ ਦੀਆਂ ਚਾਰ ਕਲੋਨੀਆਂ ‘ਚ ਪਹੁੰਚਦਾ ਕੀਤਾ ਗਿਆ ਅਤੇ ਸਰਬ ਨੌਜਵਾਨ ਸਭਾ ਦੇ ਵਲੰਟੀਅਰ ਮੈਂਬਰ ਬਿਨ੍ਹਾਂ ਕਿਸੇ ਗਰਜ਼, ਡਰ ਭੌਂ ਦੇ ਕੰਮ ਕਰਦੇ ਰਹੇ ਅਤੇ ਲੋਕਾਂ ਲਈ ਪ੍ਰੇਰਨਾ ਸਰੋਤ ਬਣਦੇ ਰਹੇ। ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਅਵਤਾਰ ਸਿੰਘ ਮੰਡ ਨੇ ਡਾ: ਜਸਮੀਤ ਬਾਵਾ ਦੇ ਕੰਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਆਪਣੀ ਪੂਰੀ ਟੀਮ ਨਾਲ ਦਿਨ ਰਾਤ ਇੱਕ ਕਰਕੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਮੂਹਰੀ ਕਤਾਰਾਂ ‘ਚ ਕੰਮ ਕਰਦੇ ਰਹੇ।

ਇਸ ਸਮੇਂ ਐਸ.ਐਮ.ਓ. ਫਗਵਾੜਾ ਡਾ: ਕਮਲ ਕਿਸ਼ੋਰ, ਡਾ: ਰਮੇਸ਼ ਬੰਗਾ ਏ.ਸੀ.ਐਸ.,ਜਸਵੀਰ ਕੌਰ ਸੀ.ਐਚ.ਓ., ਮੋਨਿਕਾ ਏ.ਐਨ.ਐਮ. ਨੂੰ ਵੀ ਸਨਮਾਨਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਹਰਜਿੰਦਰ ਗੋਗਨਾ ਨੇ ਨਿਭਾਈ ਅਤੇ ਧੰਨਵਾਦ ਦੇ ਸ਼ਬਦ ਜਸਬੀਰ ਸਿੰਘ ਭੁਲਾਰਾਈ ਨੇ ਕਹੇ।
ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਅਵਤਾਰ ਸਿੰਘ ਮੰਡ, ਪ੍ਰਿੰ. ਗੁਰਮੀਤ ਸਿੰਘ ਪਲਾਹੀ, ਜਸਬੀਰ ਸਿੰਘ ਭੁਲਾਰਾਈ, ਰਾਮ ਲੁਭਾਇਆ, ਰਾਜ ਕੁਮਾਰ ਕਨੌਜੀਆ,ਸਾਹਿਬਜੀਤ ਸਿੰਘ, ਕੁਲਵੀਰ ਬਾਵਾ, ਮਨਮੀਤ ਮੇਵੀ, ਬਲਵਿੰਦਰ ਸਿੰਘ,ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਹਰਜਿੰਦਰ ਗੋਗਨਾ, ਅਵਿਨਾਸ਼ ਦੁੱਗਲ, ਕੁਲਤਾਰ ਬਸਰਾ, ਡਾ. ਨਰੇਸ਼ ਬਿੱਟੂ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।