ਫਗਵਾੜਾ(ਡਾ ਰਮਨ ) ਕਰੋਨਾ ਵਾਇਰਸ ਪ੍ਰਕੋਪ ਦੇ ਚਲਦੇ ਕਰਫਿਊ ਦੌਰਾਨ ਲੋੜਵੰਦ ਲੋਕਾਂ ਦੀ ਭੁੱਖ ਦਾ ਖਿਆਲ ਰੱਖਦੇ ਹੋਏ ਆਪਣੀ ਜ਼ਿੰਮੇਵਾਰੀ ਦਾ ਨਿਰਵਾਹ ਕਰਦੇ ਹੋਏ ਸਰਬ ਨੌਜਵਾਨ ਸਭਾ ( ਰਜਿ ) ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ 20-22 ਦਿਨਾਂ ਤੋਂ ਲਗਾਤਾਰ ਨਿਰੰਤਰ ਵੱਧ ਤੋਂ ਵੱਧ ਲੋਕਾਂ ਲਈ ਖਾਣੇ ਦੇ ਪ੍ਰਬੰਧ ਕੀਤਾ ਜਾ ਰਿਹਾ ਹੈ । ਅੱਜ ਝਾਪੜ ਕਲੋਨੀ ਅਤੇ ਨਾਲ ਲਗਦੀ ਝੌਂਪੜੀ ਪੱਟੀ ਦੇ ਲੋਕਾਂ ਨੂੰ ਲੰਗਰ ਛਕਾਇਆ ਗਿਆ । ਸਭਾ ਦੁਆਰਾ ਲਾਕਡਾਊਨ ਦੌਰਾਨ ਲੰਗਰ ਲਈ ਨਿਰੰਤਰ ਰਾਸ਼ਨ ਵੀ ਵੰਡਿਆ ਜਾਂਦਾ ਹੈ । ਇਸ ਮੌਕੇ ਮਨਮੀਤ ਮੇਵੀ, ਕੁਲਵੀਰ ਬਾਵਾ, ਹਰਵਿੰਦਰ ਸਿੰਘ, ਨਰਿੰਦਰ ਸਿੰਘ ਸੈਣੀ, ਹਰਜਿੰਦਰ ਗੋਗਨਾ, ਡਾ: ਕੁਲਬੀਰ ਸਿੰਘ, ਸੋਨੂੰ ਮਹਿਰਾ, ਸਾਬੀ, ਤੇਜਵਿੰਦਰ ਦੁਸਾਂਝ, ਰਾਜ ਕੁਮਾਰ ਕੰਨੋਜੀਆ, ਡਾ: ਨਰੇਸ਼ ਬਿੱਟੂ, ਤਲਵਿੰਦਰ ਦੁਸਾਂਝ, ਜਸਪਾਲ ਚੀਮਾ, ਤੋਂ ਇਲਾਵਾ ਹੋਰ ਵੀ ਲੋਕ ਮੌਜੂਦ ਸਨ।