ਫਗਵਾੜਾ( ਡਾ ਰਮਨ ) ਕਰੋਨਾ ਵਾਇਰਸ ਪ੍ਰਕੋਪ ਦੇ ਚਲਦੇ ਕਰਫਿਊ ਦੌਰਾਨ ਲੋੜਵੰਦ ਲੋਕਾਂ ਦੀ ਭੁੱਖ ਦਾ ਖਿਆਲ ਰੱਖਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਸਰਬ ਨੌਜਵਾਨ ਸਭਾ ( ਰਜਿ ) ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ 24 ਦਿਨਾਂ ਤੋਂ ਲਗਾਤਾਰ ਨਿਰੰਤਰ ਵੱਧ ਤੋਂ ਵੱਧ ਲੋਕਾਂ ਲਈ ਖਾਣੇ ਦੇ ਪ੍ਰਬੰਧ ਕੀਤਾ ਜਾ ਰਿਹਾ ਹੈ । ਅੱਜ ਝਾਪੜ ਕਲੋਨੀ ਅਤੇ ਨੰਗਲ ਰੋਡ, ਪਲਾਹੀ ਰੋਡ ਦੇ ਕੁਝ ਏਰੀਅੇ ਦੇ ਲੋਕਾਂ ਨੂੰ ਲੰਗਰ ਛਕਾਇਆ ਗਿਆ ਸਭਾ ਦੁਆਰਾ ਲਾਕਡਾਊਨ ਦੌਰਾਨ ਲੰਗਰ ਲਈ ਨਿਰੰਤਰ ਰਾਸ਼ਨ ਵੀ ਵੰਡਿਆ ਜਾਂਦਾ ਹੈ । ਇਸ ਮੌਕੇ ਮਨਮੀਤ ਮੇਵੀ, ਸੌਹਨ ਸਿੰਘ ਪਰਮਾਰ, ਕੁਲਵੀਰ ਬਾਵਾ, ਹਰਵਿੰਦਰ ਸਿੰਘ, ਨਰਿੰਦਰ ਸਿੰਘ ਸੈਣੀ, ਹਰਜਿੰਦਰ ਗੋਗਨਾ, ਡਾ: ਕੁਲਬੀਰ ਸਿੰਘ, ਸੋਨੂੰ ਮਹਿਰਾ, ਸਾਬੀ, ਤੇਜਵਿੰਦਰ ਦੁਸਾਂਝ, ਰਾਜ ਕੁਮਾਰ ਕੰਨੋਜੀਆ, ਜਸਪਾਲ ਚੀਮਾ, ਡਾ: ਨਰੇਸ਼ ਬਿੱਟੂ, ਤਲਵਿੰਦਰ ਦੁਸਾਂਝ, ਹਰਜੀਤ ਸਿੰਘ ਪੂੰਨ, ਰਵੀ ਚੌਹਾਨ ਤੋਂ ਹੋਰ ਵੀ ਲੋਕ ਮੌਜੂਦ ਸਨ।