ਲੰਗਰ ’ਚ ਸਹਿਯੋਗ ਅਤੇ ਸੇਵਾ ਕਰਨ ਵਾਲੇ ਕਰੋਨਾ ਯੋਧਿਆਂ ਦਾ ਸਨਮਾਨ

(ਅਸ਼ੋਕ ਲਾਲ)

ਦੋਆਬੇ ਦੀ ਮਾਣਮੱਤੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਲਗਾਤਾਰ 60 ਦਿਨਾਂ ਤੋਂ ਕਰੋਨਾ ਆਫ਼ਤ ਸਮੇਂ ਲੋੜਵੰਦਾਂ ਲਈ ਲਗਾਏ ਲੰਗਰ ਅਤੇ ਘਰੋ – ਘਰੀ ਪਹੁੰਚਾਏ ਰਾਸ਼ਨ ਦੀ ਸਮਾਪਤੀ ਉਪਰੰਤ ਵਲੰਟੀਅਰਾਂ ਦੇ ਸਨਮਾਨ ਲਈ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਰੱਖੇ ਸਨਮਾਨ ਸਮਾਰੋਹ ਦੌਰਾਨ ਹਾਕੀ ਉਲੰਪੀਅਨ ਸ੍ਰ. ਸੁਰਿੰਦਰ ਸਿੰਘ ਸੋਢੀ ਸੇਵਾਮੁਕਤ ਆਈ.ਜੀ., ਸ਼੍ਰੀ ਰਾਜੀਵ ਵਰਮਾ ਏ.ਡੀ.ਸੀ. ਫਗਵਾੜਾ, ਸ੍ਰ. ਮਨਵਿੰਦਰ ਸਿੰਘ ਐਸ.ਪੀ. ਫਗਵਾੜਾ ਪਹੁੰਚੇ ਅਤੇ ਸਭਾ ਦੇ ਮੈਂਬਰਾਂ ਅਤੇ ਸਹਿਯੋਗੀਆਂ ਦਾ ਗੁਰੂ ਮਹਾਰਾਜ ਜੀ ਦੀ ਬਖ਼ਸ਼ਿਸ਼ ਸਿਰਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਕੀ ਉਲੰਪੀਅਨ ਸ੍ਰ. ਸੁਰਿੰਦਰ ਸਿੰਘ ਸੋਢੀ ਸੇਵਾਮੁਕਤ ਆਈ.ਜੀ., ਸ਼੍ਰੀ ਰਾਜੀਵ ਵਰਮਾ ਏ.ਡੀ.ਸੀ. ਫਗਵਾੜਾ, ਸ੍ਰ. ਮਨਵਿੰਦਰ ਸਿੰਘ ਐਸ.ਪੀ. ਫਗਵਾੜਾ ਸਾਂਝੇ ਤੌਰ ’ਤੇ ਕਿਹਾ ਕਿ ਸਰਬ ਨੌਜਵਾਨ ਸਭਾ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ ਕਿ ਉਨਾਂ ਨੇ ਪਿਛਲੇ 60 ਦਿਨਾਂ ਤੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਸਾਹਿਤਕਾਰ ਸ਼੍ਰੀ ਗੁਰਮੀਤ ਪਲਾਹੀ ਨੇ ਆਈਆਂ ਹੋਈਆਂ ਪ੍ਰਮੁੱਖ਼ ਸਖ਼ਸ਼ੀਅਤਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਐਸ.ਜੀ.ਪੀ.ਪੀ., ਦਿਲਬਾਗ ਸਿੰਘ ਮੈਨੇਜਰ, ਭਾਈ ਮੋਹਕਮ ਸਿੰਘ, ਜਸਬੀਰ ਸਿੰਘ ਚਾਨਾ,ਰਣਜੀਤ ਕੁਮਾਰ ਟਰੈਫ਼ਿਕ ਇੰਚਾਰਜ.ਰਾਜ ਕੁਮਾਰ ਕਨੌਜੀਆ,ਸਾਹਿਬਜੀਤ ਸਿੰਘ,ਕੁਲਵੀਰ ਬਾਵਾ,ਮਨਮੀਤ ਮੇਵੀ, ਡਾ ਕੁਲਦੀਪ ਸਿੰਘ,ਬਲਵਿੰਦਰ ਸਿੰਘ,ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ,ਹਰਵਿੰਦਰ ਸਿੰਘ, ਸੋਨੂੰ ਮਹਿਰਾ,ਚਰਨ ਦਾਸ,ਹਰਜਿੰਦਰ ਗੋਗਨਾ,ਡਾ. ਵਿਜੇ ਕੁਮਾਰ,ਹਰਜੀਤ ਸਿੰਘ ਪੁੰਨ, ਕੁਲਤਾਰ ਬਸਰਾ,ਡਾ. ਨਰੇਸ਼ ਬਿੱਟੂ, ਸੱਤਪਾਲ ਚੱਕਪ੍ਰੇਮਾ, ਸ਼ਿਵ ਕੁਮਾਰ,ਮਨਦੀਪ ਸ਼ਰਮਾ,ਸਵਰਨ ਸਿੰਘ ਸਵਰਨ ਸਵੀਟ ਸ਼ਾਪ,ਸੁਰਜੀਤ ਕੁਮਾਰ, ਅਵਿਨਾਸ਼ ਚੰਦਰ, ਪਰਮਜੀਤ ਸਿੰਘ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।