(Ashok Lal)
ਅੱਜ ਲੰਗਰ ਸੇਵਾ ਕੁਲਵੰਤ ਸਿੰਘ ਯੂ. ਐੱਸ. ਏ. ਵੱਲੋਂ ਕੀਤੀ ਗਈ
ਦੋਆਬੇ ਦੀ ਮਾਣਮੱਤੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਸਮਾਜ ਵਿੱਚ ਰਾਹ ਦਸੇਰੇ ਦਾ ਕੰਮ ਕਰ ਰਹੀ ਹੈ। ਕਰੋਨਾ ਆਫ਼ਤ ਸਮੇਂ ਉਹਨਾਂ ਲੋੜਵੰਦਾਂ ਨੰੂ ਭੋਜਨ ਮੁਹੱਈਆ ਕਰਵਾਉਣ ਲਈ ਅੱਜ ਆਪਣੇ 50 ਵੇਂ ਦਿਨ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਨੰਗਲ ਰੋਡ, ਨਿੳੂ ਸਟਾਰ ਸਿਟੀ, ਬਸੰਤ ਨਗਰ, ਅਨੰਦ ਵਿਹਾਰ ਅਤੇ ਟਾਵਰ ਕਲੋਨੀ, ਗੋਬਿੰਦਪੁਰਾ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਲੰਗਰ ਛਕਾਉਣ ਦਾ ਸ਼ੁੱਭ ਅਰੰਭ ਸ. ਅਵਤਾਰ ਸਿੰਘ ਮੰਡ ਵਲੋਂ ਕੀਤਾ ਗਿਆ। ਸ. ਅਵਤਾਰ ਸਿੰਘ ਮੰਡ ਜੀ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ’ਚ ਲੱਗੀ ਹੋਈ ਹੈ ਤੇ ਅੱਜ ਵੀ ਇਸ ਕਰੋਨਾ ਦੀ ਮਹਾਂਮਾਰੀ ਕਾਰਣ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ ਪਰ ਸਭਾ ਦੇ ਮੈਂਬਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਲੋਕਾਂ ਦੀ ਸੇਵਾ ’ਚ ਲੱਗੇ ਹੋਏ। ਅੱਜ ਸਰਬ ਨੌਜਵਾਨ ਸਭਾ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੇ 2000 ਤੋਂ ਵੱਧ ਮੈਂਬਰਾਂ ਨੰੂ ਲੰਗਰ ਛਕਾਇਆ ਗਿਆ। ਅੱਜ ਲੰਗਰ ਸੇਵਾ ਕੁਲਵੰਤ ਸਿੰਘ ਯੂ. ਐੱਸ. ਏ. ਵੱਲੋਂ ਕੀਤੀ ਗਈ। ਇਸ ਮੌਕੇ ਰਾਜ ਕੁਮਾਰ ਕਨੌਜੀਆ, ਸਾਹਿਬਜੀਤ ਸਿੰਘ, ਕੁਲਵੀਰ ਬਾਵਾ, ਮਨਮੀਤ ਮੇਵੀ, ਡਾ ਕੁਲਦੀਪ ਸਿੰਘ,ਬਲਵਿੰਦਰ ਸਿੰਘ,ਨਰਿੰਦਰ ਸਿੰਘ ਸੈਣੀ, ਤੇਜਵਿੰਦਰ ਦੁਸਾਂਝ, ਹਰਵਿੰਦਰ ਸਿੰਘ, ਸੋਨੂੰ ਮਹਿਰਾ, ਚਰਨ ਦਾਸ, ਹਰਜਿੰਦਰ ਗੋਗਨਾ, ਡਾ. ਵਿਜੇ ਕੁਮਾਰ, ਰਣਜੀਤ ਮੱਲਣ, ਹਰਜੀਤ ਸਿੰਘ ਪੁੰਨ, ਕੁਲਤਾਰ ਬਸਰਾ, ਉਂਕਾਰ ਜਗਦੇਵ, ਡਾ. ਨਰੇਸ਼ ਬਿੱਟੂ, ਸ਼ਿਵ ਕੁਮਾਰ,ਮਨਦੀਪ ਸ਼ਰਮਾ, ਸਵਰਨ ਸਿੰਘ ਸਵਰਨ ਸਵੀਟ ਸ਼ਾਪ, ਕੁਲਵਿੰਦਰ ਸਿੰਘ, ਰਿੰਕੂ, ਸੁਰਜੀਤ ਕੁਮਾਰ, ਕਾਮਰਾਜ, ਸੰਜੀਵ ਗੁਪਤਾ, ਅਵਿਨਾਸ਼ ਚੰਦਰ ਦੁੱਗਲ , ਪਰਮਜੀਤ ਸਿੰਘ ਆਦਿ ਹਾਜਰ ਸਨ।