ਫਗਵਾੜਾ 15 ਫਰਵਰੀ ( ਡਾ ਰਮਨ , ਅਜੇ ਕੋਛੜ )

ਪੰਜਾਬੀ ਪ੍ਰਵਾਸੀਆਂ ਦੀ ਸਮੱਸਿਆਵਾਂ ਅਤੇ ਉਹਨਾ ਦੀ ਪੰਜਾਬੀ ਸਮਾਜ ਨੂੰ ਦੇਣ ਸਬੰਧੀ ਵਿਚਾਰ ਚਰਚਾ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਹੋਟਲ ਹੇਅਰ ਪੈਲੇਸ ਵਿਖੇ ਕੀਤਾ ਗਿਆ। ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ‘ਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਜਾਬੀ ਸ਼ਾਮਲ ਹੋਏ ਅਤੇ ਆਪਣੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਸਮੂਹ ਪ੍ਰਵਾਸੀ ਪੰਜਾਬੀਆਂ ਨੇ ਕਿਹਾ ਕਿ ਉਹ ਪੰਜਾਬ ਰਹਿੰਦੇ ਆਪਣੇ ਲੋੜਵੰਦ ਵੀਰਾਂ ਦੀ ਹਰ ਸੰਭਵ ਸਹਾਇਤਾ ਕਰਨਗੇ ਅਤੇ ਇਥੋਂ ਦੇ ਪਿੰਡਾਂ ਦੇ ਬੁਨਿਆਦੀ ਢਾਂਚੇ ਇਥੋਂ ਦੀ ਸਿੱਖਿਆ ਅਤੇ ਸਿਹਤ ਸਹੂਲਤਾਂ ‘ਚ ਆਪਣਾ ਯੋਗਦਾਨ ਪਾਉਣਗੇ। ਐਨ.ਆਰ.ਆਈ. ਅਤੇ ਪ੍ਰਸਿੱਧ ਪੰਜਾਬੀ ਚਿੰਤਕ ਅਤੇ ਲੇਖਕ ਤਲਵਿੰਦਰ ਸਿੰਘ ਮੰਡ ਕੈਨੇਡਾ ਨੇ ਪੰਜਾਬ ਵਿਚੋਂ ਹੋ ਰਹੇ ਨੌਜਵਾਨਾਂ ਦੇ ਪ੍ਰਵਾਸ ਪ੍ਰਤੀ ਚਿੰਤਾ ਪ੍ਰਗਟ ਕੀਤੀ ਅਤੇ ਸਰਕਾਰ ਨੂੰ ਇਥੋਂ ਚੰਗੀ ਸਿੱਖਿਆ ਅਤੇ ਨੌਕਰੀਆਂ ਯਕੀਨੀ ਬਨਾਉਣ ਲਈ ਕਿਹਾ। ਚੜ•੍ਵਦੀ ਕਲਾ ਸਿੱਖ ਆਰਗਨਾਈਜੇਸ਼ਨ ਯੂ.ਕੇ. ਦੇ ਸਰਪ੍ਰਸਤ ਪਰਮਿੰਦਰ ਸਿੰਘ ਮੰਡ ਨੇ ਪੰਜਾਬੀਆਂ ਨੂੰ ਆਪਣੀ ਕਮਾਈ ਵਿਚੋਂ ਦਸਬੰਧ ਕੱਢਣ ਅਤੇ ਸਮਾਜ ਸੇਵਾ ‘ਚ ਲਾਉਣ ਦਾ ਸੱਦਾ ਦਿੱਤਾ। ਪ੍ਰਸਿੱਧ ਕਾਰੋਬਾਰੀ ਬਲਵਿੰਦਰ ਸਿੰਘ ਦੂਲੋ ਯੂਕੇ ਨੇ ਕਿਹਾ ਕਿ ਸਰਕਾਰਾਂ ਨੂੰ ਪ੍ਰਵਾਸੀ ਪੰਜਾਬੀਆਂ ਲਈ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਤਾ ਕਿ ਉਹ ਆਪਣਾ ਕਾਰੋਬਾਰ ਇਥੇ ਚਲਾ ਸਕਣ ਅਤੇ ਲੋਕਾਂ ਨੂੰ ਰੁਜ਼ਗਾਰ ਦੇ ਸਕਣ। ਸਰਬ ਨੌਜਵਾਨ ਸਭਾ ਵਲੋਂ ਕਰਵਾਈ ਗਈ ਇਸ ਵਿਚਾਰ ਚਰਚਾ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਸੋਢੀ ਹਾਕੀ ਉਲੰਪੀਅਨ ਰਿਟਾ. ਆਈ.ਜੀ., ਕਰਮਜੀਤ ਸਿੰਘ ਨਾਇਬ ਤਹਿਸੀਲਦਾਰ, ਸੰਜੀਵ ਕੁਮਾਰ ਸੇਵਾਮੁਕਤ ਚੀਫ ਇੰਨਜੀਨੀਅਰ ਪਾਵਰਕਾਮ, ਪਵਨ ਬੀਸਲਾ ਐਡੀਸ਼ਨਲ ਐਸ.ਈ. ਪਾਵਰਕਾਮ, ਜਤਿੰਦਰ ਸਿੰਘ ਕੁੰਦੀ ਡਿਸਟ੍ਰਿਕਟ ਗਵਰਨਰ ਅਲਾਇੰਸ ਇੰਟਰਨੈਸ਼ਨਲ, ਰਜਿੰਦਰ ਸਿੰਘ ਐਕਸ.ਈ.ਐਨ. ਪਾਵਰਕਾਮ ਫਗਵਾੜਾ, ਐਡਵੋਕੇਟ ਐਸ.ਐਲ.ਵਿਰਦੀ, ਗੁਰਮੀਤ ਸਿੰਘ ਪਲਾਹੀ ਅਤੇ ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਨੇ ਸਾਂਝੇ ਤੌਰ ਤੇ ਕੀਤੀ। ਸੁਰਿੰਦਰ ਸਿੰਘ ਸੋਢੀ ਹਾਕੀ ਉਲੰਪੀਅਨ ਰਿਟਾ. ਆਈ.ਜੀ., ਕਰਮਜੀਤ ਸਿੰਘ ਨਾਇਬ ਤਹਿਸੀਲਦਾਰ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਭਾ ਵਲੋਂ ਸਮਾਜ ਸੇਵਾ ਵਿਚ ਜੋ ਵਢਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਉਹ ਹੋਰਨਾ ਲਈ ਵੀ ਮਿਸਾਲ ਹੈ । ਸਰਬ ਨੌਜਵਾਨ ਸਭਾ ਅੱਜ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਨ•ਾਂ ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਭਾ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਤਾਂ ਜੋ ਇਹ ਹੋਰ ਵੀ ਤਨਦੇਹੀ ਨਾਲ ਲੋੜਵੰਦਾਂ ਦੀ ਸੇਵਾ ਕਰ ਸਕਣ। ਇਸ ਤੋਂ ਇਲਾਵਾ ਸਰਬ ਨੌਜਵਾਨ ਸਭਾ ਦੀ ਯੂ.ਕੇ. ਇਕਾਈ ਦੇ ਪ੍ਰਧਾਨ ਬਲਵੀਰ ਸਿੰਘ ਊਭੀ ਨੇ ਸਮੂਹ ਮਹਿਮਾਨਾ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਹਰਜਿੰਦਰ ਗੋਗਨਾ ਨੇ ਨਿਭਾਈ। ਇਸ ਦੌਰਾਨ 10 ਪ੍ਰਵਾਸੀ ਪੰਜਾਬੀਆਂ ਨੂੰ ਉਹਨਾ ਦੀਆਂ ਜੀਵਨ ਭਰ ਦੀਆਂ ਵਿਸ਼ੇਸ਼ ਪ੍ਰਾਪਤੀਆਂ ਅਤੇ ਸਮਾਜ ਪ੍ਰਤੀ ਚੰਗੇ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਮਾਨ ਕੈਨੇਡਾ, ਤਲਵਿੰਦਰ ਸਿੰਘ ਮੰਡ ਯੂਕੇ, ਪਰਮਿੰਦਰ ਸਿੰਘ ਮੰਡ ਯੂਕੇ, ਬਲਵੀਰ ਸਿੰਘ ਉੱਭੀ ਯੂਕੇ, ਸੁਖਵਿੰਦਰ ਸਿੰਘ ਸਮਰਾ ਕੈਨੇਡਾ, ਕੁਲਵਿੰਦਰ ਸਿੰਘ ਸਮਰਾ ਕੈਨੇਡਾ, ਹਰਜੀਤ ਸਿੰਘ ਮਿੰਟੀ ਯੂਕੇ ਨੇ ਹਿੱਸਾ ਲਿਆ। ਇਸ ਮੌਕੇ ਹੋਰਨਾਂ ਤੋਂ ਬਿਨ•ਾਂ ਐਸ.ਡੀ.ਓ. ਰਾਜ ਕੁਮਾਰ ਪਾਵਰਕਾਮ, ਪੰਜਾਬੀ ਗਾਇਕ ਮਨਮੀਤ ਮੇਵੀ, ਕੁਲਵੀਰ ਬਾਵਾ, ਰਮੇਸ਼ ਅਰੋੜਾ, ਉਂਕਾਰ ਸਿੰਘ ਜਗਦੇਵ, ਡਾ: ਨਰੇਸ਼ ਬਿੱਟੂ, ਦਰਸ਼ਨ ਲਾਲ ਧਰਮਸ਼ੋਤ ਐਮ.ਸੀ., ਦੀਪਕ ਚੰਦੇਲ, ਨਰਿੰਦਰ ਸੈਣੀ, ਯਤਿੰਦਰ ਰਾਹੀ, ਡਾ: ਵਿਜੇ ਕੁਮਾਰ, ਡਾ: ਕੁਲਦੀਪ ਸਿੰਘ, ਜਗਜੀਤ ਸੇਠ, ਗੁਰਜੀਤ ਵਾਲੀਆ, ਬਨਵਾਰੀ ਲਾਲ, ਹਰਵਿੰਦਰ ਸਿੰਘ, ਰੂਪ ਲਾਲ, ਤੇਜਵਿੰਦਰ ਦੁਸਾਂਝ, ਪਰਮਜੀਤ ਰਾਏ ਆਦਿ ਹਾਜ਼ਰ ਸਨ।