* ਸਵੈ-ਰੁਜ਼ਗਾਰ ਲਈ ਪੰਜਾਬ ਸਰਕਾਰ ਦੇ ਰਹੀ ਕਰਜੇ – ਏ.ਡੀ.ਸੀ. ਕਲੇਰ
* ਸੋਹਨ ਲਾਲ ਬੰਗਾ ਨੇ ਦਿੱਤਾ ਹਰ ਸੰਭਵ ਸਹਿਯੋਗ ਦਾ ਭਰੋਸਾ
ਫਗਵਾੜਾ 2 ਸਤੰਬਰ ( ਪੰਜਾਬ ਬਿਊਰੋ ) ਪੰਜਾਬ ਸਰਕਾਰ ਦੀ ਸਕਿਲ ਡਿਵੈਲਪਮੈਂਟ ਯੋਜਨਾ ਅਧੀਨ ਡਿਪਟੀ ਕਮੀਸ਼ਨਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸੁਸਾਇਟੀ ਫਾਰ ਸਰਵਿਸ ਟੂ ਵਲੰਟੀਅਰ ਏਜੰਸੀਜ਼ (ਸੋਸਵਾ) ਦੇ ਸਹਿਯੋਗ ਨਾਲ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਨਗਰ ਸੁਧਾਰ ਟਰੱਸਟ ਹਰਗੋਬਿੰਦ ਨਗਰ ਫਗਵਾੜਾ ਦੀ ਬਿਲਡਿੰਗ ਵਿਚ ਰੁਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫਤਰ ਵਿਖੇ ਸਕਿਲ ਟ੍ਰੇਨਿੰਗ ਕੋਰਸਾਂ ਲਈ ਸੈਂਟਰ ਦਾ ਸ਼ੁਭ ਆਰੰਭ ਕਰਵਾਇਆ ਗਿਆ। ਸਬ ਡਵੀਜਨਲ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਖੋਲ੍ਹੇ ਗਏ ਇਸ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਏ.ਡੀ.ਸੀ. ਬਬਿਤਾ ਕਲੇਰ ਅਤੇ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਸ੍ਰੀ ਸੋਹਨ ਲਾਲ ਬੰਗਾ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿਚ ਸਕਿੱਨ ਐਂਡ ਹੇਅਰ, ਬਿਉਟੀ ਕੇਅਰ, ਟੇਲਰਿੰਗ ਐਂਡ ਕਟਿੰਗ ਅਤੇ ਕੰਪਿਉਟਰ ਟ੍ਰੇਨਿੰਗ ਕੋਰਸ ਕਰਵਾਏ ਜਾਣਗੇ। ਸਾਰੇ ਹੀ ਕੋਰਸ ਛੇ-ਛੇ ਮਹੀਨੇ ਦੇ ਹਨ। ਉਹਨਾਂ ਦੱਸਿਆ ਕਿ ਇਸ ਸੈਂਟਰ ਵਿਚ ਕੋਰਸ ਪੂਰਾ ਕਰਨ ਵਾਲੀਆਂ ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਸੋਸਵਾ ਦੇ ਸਹਿਯੋਗ ਨਾਲ ਆਪਣਾ ਕੰਮ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਤੋਂ ਕਰਜੇ ਦਾ ਪ੍ਰਬੰਧ ਵੀ ਕਰਵਾਇਆ ਜਾਵੇਗਾ। ਏ.ਡੀ.ਸੀ. ਬਬਿਤਾ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਸਕਿਲ ਡਿਵੈਲਪਮੈਂਟ ਯੋਜਨਾ ਦਾ ਨੌਜਵਾਨਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ ਕਿਉਂਕਿ ਜਿਹਨਾਂ ਨੌਜਵਾਨਾਂ ਪਾਸ ਹੱਥÄ ਕੰਮ ਦਾ ਕੌਸ਼ਲ ਹੁੰਦਾ ਹੈ ਉਹਨਾਂ ਨੂੰ ਨੌਕਰੀ ਦੀ ਉਡੀਕ ਨਹÄ ਕਰਨੀ ਪੈਂਦੀ। ਉਹਨਾਂ ਕਿਹਾ ਕਿ ਇਹ ਕੋਰਸ ਖਾਸ ਤੌਰ ਤੇ ਔਰਤਾਂ ਲਈ ਬਹੁਤ ਹੀ ਲਾਹੇਵੰਦ ਹਨ। ਇਹ ਕੋਰਸ ਪੂਰਾ ਕਰਨ ਤੋਂ ਬਾਅਦ ਸਰਕਾਰ ਵਲੋਂ ਸਵੈ ਰੁਜਗਾਰ ਸ਼ੁਰੂ ਕਰਨ ਲਈ ਕਰਜੇ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ। ਚੇਅਰਮੈਨ ਸੋਹਨ ਲਾਲ ਬੰਗਾ ਨੇ ਸਰਬ ਨੌਜਵਾਨ ਸਭਾ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨੌਜਵਾਨਾਂ ਅਤੇ ਔਰਤਾਂ ਨੂੰ ਕਿੱਤਾ ਮੁਖੀ ਬਨਾਉਣ ਦੇ ਮਕਸਦ ਨਾਲ ਸਭਾ ਵਲੋਂ ਕੀਤਾ ਇਹ ਉਪਰਾਲਾ ਖਾਸ ਤੌਰ ਤੇ ਪ੍ਰਸ਼ੰਸਾ ਯੋਗ ਹੈ। ਉਹਨਾਂ ਸੈਂਟਰ ਲਈ ਸਭਾ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸਭਾ ਦੇ ਮੁੱਖ ਸਰਪ੍ਰਸਤ ਸਤਪਾਲ ਲਾਂਬਾ, ਮਲਕੀਤ ਸਿੰਘ ਰਘਬੋਤਰਾ ਪ੍ਰਧਾਨ ਬਲੱਡ ਬੈਂਕ ਫਗਵਾੜਾ, ਉਦਯੋਗਪਤੀ ਅਸ਼ਵਨੀ ਕੋਹਲੀ, ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿਲ, ਅਮਿਤ ਕੁਮਾਰ ਰੁਜਗਾਰ ਅਫਸਰ, ਗੁਰੁਮੀਤ ਪਲਾਹੀ, ਕੌਂਸਲਰ ਤ੍ਰਿਪਤਾ ਸ਼ਰਮਾ, ਗੋਪੀ ਬੇਦੀ, ਰਵਿੰਦਰ ਚੋਟ, ਪਿ੍ਰਤਪਾਲ ਕੌਰ ਤੁਲੀ, ਹਰਵਿੰਦਰ ਸੈਣੀ, ਕੁਲਬੀਰ ਬਾਵਾ, ਉਂਕਾਰ ਜਗਦੇਵ, ਡਾ. ਵਿਜੇ ਕੁਮਾਰ, ਗੁਰਦੀਪ ਤੁਲੀ, ਪੰਜਾਬੀ ਗਾਇਕ ਮਨਮੀਤ ਮੇਵੀ, ਰਮਨ ਨਹਿਰਾ, ਸੁਮਨ ਸ਼ਰਮਾ, ਸ਼ਵਿੰਦਰ ਨਿਸ਼ਚਲ, ਅਮਰਜੀਤ ਸਹੋਤਾ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ, ਰਣਜੀਤ ਮਲ੍ਹਣ, ਸੁਨੀਲ ਬੇਦੀ, ਲਖਬੀਰ ਸੋਢੀ, ਦਲਬੀਰ ਸਿੰਘ, ਇੰਦਰਜੀਤ ਕੌਰ, ਨੀਤੂ ਗੁਡਿੰਗ, ਬੇਬੀ, ਰਜਿੰਦਰ ਸਾਹਨੀ, ਰਾਣਾ ਭਾਣੋਕੀ ਆਦਿ ਹਾਜਰ ਸਨ।
ਤਸਵੀਰ ਸਮੇਤ।