* ਇਕ ਅੰਗਹੀਣ ਦੇ ਘਰ ਪਹੁੰਚਾਇਆ ਰਾਸ਼ਨ
ਫਗਵਾੜਾ ( ਡਾ ਰਮਨ ) ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਜਿੱਥੇ ਫਗਵਾੜਾ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਜਿਥੇ ਲੋੜਵੰਦ ਵਿਅਕਤੀਆਂ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ, ਉਥੇ ਹੀ ਪ੍ਰਸ਼ਾਸਨ ਅਤੇ ਲੋਕਾਂ ਵਲੋਂ ਫੋਨ ਰਾਹੀਂ ਸੂਚਨਾ ਪ੍ਰਾਪਤ ਹੋਣ ‘ਤੇ ਘਰੋਂ-ਘਰੀ ਜਾ ਕੇ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ ਤਾਂ ਕਿ ਕੋਰੋਨਾ ਦੀ ਆਫ਼ਤ ਸਮੇਂ ਕੋਈ ਵੀ ਵਿਅਕਤੀ ਢਿੱਡੋਂ ਭੁੱਖਾ ਨਾ ਰਹੇ। ਇਸੇ ਲੜੀ ‘ਚ ਇੱਕ ਅੰਗਹੀਣ ਵਿਅਕਤੀ ਨੂੰ ਉਸਦੇ ਘਰ ਜਾ ਕੇ ਸਭਾ ਦੇ ਮੈਂਬਰਾਂ ਨੇ ਰਸਦ ਪਹੁੰਚਾਈ। ਇਸ ਤੋਂ ਇਲਾਵਾ ਵੀਰਵਾਰ ਨੂੰ ਅਤਿ ਦੀ ਗਰਮੀ ‘ਚ ਵੱਖ-ਵੱਖ ਥਾਵਾਂ ਤੇ ਸੜਕਾਂ ਅਤੇ ਚੌਂਕਾਂ ਵਿਚ ਡਿਉਟੀ ਕਰ ਰਹੇ ਪੁਲਿਸ ਮੁਲਾਜਮਾ ਨੂੰ ਸਰਬ ਨੌਜਵਾਨ ਸਭਾ ਦੇ ਮੈਂਬਰਾਂ ਨੇ ਕੋਕਾ-ਕੋਲਾ ਕੰਪਨੀ ਵਲੋਂ ਮੁਹੱਈਆ ਕਰਵਾਇਆ ਜੂਸ ਵੀ ਪਿਲਾਇਆ ਅਤੇ ਪੁਲਿਸ ਮੁਲਾਜ਼ਮਾਂ ਨਾਲ ਇੱਕਜੁਟਤਾ ਪ੍ਰਗਟਾਈ। ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਕਰਮਚਾਰੀ ਆਪਣੀ ਜਾਨ ਖਤਰੇ ਵਿੱਚ ਪਾ ਕੇ ਲੋਕਾਂ ਦੀ ਸੁਰੱਖਿਆ ਲਈ ਜੰਗ ਲੜ ਰਹੇ ਹਨ ਅਤੇ ਹਰ ਸ਼ਹਿਰੀ ਦਾ ਫ਼ਰਜ਼ ਬਣਦਾ ਹੈ ਕਿ ਉਹ ਇਹਨਾ ਜੁਝਾਰੂ ਜਵਾਨਾਂ ਨੂੰ ਸਹਿਯੋਗ ਦਿੰਦੇ ਹੋਏ ਆਤਮ ਸੰਜਮ ਵਰਤੇ। ਸਰਬ ਨੌਜਵਾਨ ਸਭਾ ਦੀ ਟੀਮ ਵਿੱਚ ਕੁਲਬੀਰ ਬਾਵਾ, ਤੇਜਵਿੰਦਰ ਦੁਸਾਂਝ, ਹਰਜਿੰਦਰ ਗੋਗਨਾ, ਬਲਵਿੰਦਰ ਸਿੰਘ, ਡਾ: ਕੁਲਦੀਪ ਸਿੰਘ, ਨਰਿੰਦਰ ਸੈਣੀ, ਰਾਜ ਕੁਮਾਰ ਕੰਨੋਜੀਆ, ਪੰਜਾਬੀ ਗਾਇਕ ਮਨਮੀਤ ਮੇਵੀ, ਸੋਨੂੰ ਮਹਿਰਾ, ਹਰਵਿੰਦਰ, ਰਵੀ ਚੌਹਾਨ, ਡਾ: ਨਰੇਸ਼ ਬਿੱਟੂ, ਜਸਪਾਲ ਸਿੰਘ ਚੀਮਾ ਆਦਿ ਸ਼ਾਮਲ ਹਨ।