ਫਗਵਾੜਾ 27 ਜੁਲਾਈ (ਅਜੈ ਕੋਛੜ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਅੱਜ ‘ਆਓ ਪੁੰਨ ਕਮਾਈਏ‘ ਲੜੀ ਤਹਿਤ ਮਹੀਨਾਵਾਰ ਜ਼ਰੂਰਤਮੰਦ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਡਾ: ਤੁਸ਼ਾਰ ਅਗਰਵਾਲ ਅੱਖਾਂ ਦਾ ਹਸਪਤਾਲ ਮਾਡਲ ਟਾਊਨ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਇੱਕ ਜ਼ਰੂਰਤਮੰਦ ਮਰੀਜ਼ ਸੁਰਿੰਦਰ ਪਾਲ ਰਾਵਲ ਪਿੰਡੀ ਦਾ ਫ਼ਰੀ ਆਪ੍ਰੇਸ਼ਨ ਉਦਯੋਗਪਤੀ ਸ੍ਰ. ਜਤਿੰਦਰ ਸਿੰਘ ਕੁੰਦੀ ਸਮਾਜ ਸੇਵਕ ਦੇ ਸਹਿਯੋਗ ਨਾਲ ਕਰਵਾਇਆ ਗਿਆ ਅਤੇ ਦਵਾਈਆਂ ਵੀ ਫ਼ਰੀ ਦਿੱਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੌਂਸਲਰ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਫਗਵਾੜਾ ਸ਼ਾਮਿਲ ਹੋਏ। ਸ਼੍ਰੀ ਹੁਸਨ ਲਾਲ ਨੇ ਕਿਹਾ ਕਿ ਮਨੁੱਖ ਨੂੰ ਦਿ੍ਰਸ਼ਟੀਦਾਨ ਅਸਲ ਵਿੱਚ ਵੱਡਾ ਪਰਉਪਕਾਰ ਦਾ ਕੰਮ ਹੈ। ਇਸ ਵੇਲੇ ਅੱਖਾਂ ਦੇ ਰੋਗ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ ਅਤੇ ਲੋੜਵੰਦਾਂ ਨੂੰ ਸਹੀ ਇਲਾਜ ਨਹੀਂ ਮਿਲਦਾ। ਸਰਬ ਨੌਜਵਾਨ ਸਭਾ ਵਲੋਂ ਕੀਤਾ ਜਾਣ ਵਾਲਾ ਇਹ ਉਪਰਾਲਾ ਅਤਿਅੰਤ ਸ਼ਲਾਘਾਯੋਗ ਹੈ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬ ਨੌਜਵਾਨ ਸਭਾ ਵਲੋਂ ਹਰ ਮਹੀਨੇ ਕਰਵਾਏ ਜਾਣ ਵਾਲੇ ਆਪ੍ਰੇਸ਼ਨ ਲਈ ਜ਼ਰੂਰਤਮੰਦ ਮਰੀਜ਼ ਸਭਾ ਦੇ ਕਿਸੇ ਮੈਂਬਰ ਨਾਲ ਸੰਪਰਕ ਕਰਕੇ ਇਸ ਦਾ ਲਾਭ ਉਠਾ ਸਕਦੇ ਹਨ। ਇਸ ਮੌਕੇ ਨਿਰੰਜਨ ਸਿੰਘ ਬਿਲਖੁ, ਲੰਬੜਦਾਰ ਗੋਪੀ ਬੇਦੀ, ਹਰਵਿੰਦਰ ਸੈਣੀ, ਉਂਕਾਰ ਜਗਦੇਵ ਕੁਲਬੀਰ ਬਾਵਾ,ਕਸ਼ਮੀਰੀ ਲਾਲ, ਪਿ੍ਰੰਸ ਸ਼ਰਮਾ, ਬਖਸ਼ੋ ਆਦਿ ਹਾਜ਼ਰ ਸਨ।