Home Punjabi-News ਸਰਬ ਨੌਜਵਾਨ ਸਭਾ ਨੇ ਇੰਸਪੈਕਟਰ ਤੋਂ ਪਦਉੱਨਤ ਹੋਏ ਡੀ.ਐਸ.ਪੀ ਜਸਬੀਰ ਸਿੰਘ ਦਾ...

ਸਰਬ ਨੌਜਵਾਨ ਸਭਾ ਨੇ ਇੰਸਪੈਕਟਰ ਤੋਂ ਪਦਉੱਨਤ ਹੋਏ ਡੀ.ਐਸ.ਪੀ ਜਸਬੀਰ ਸਿੰਘ ਦਾ ਕੀਤਾ ਸਨਮਾਨ

* ਬਤੌਰ ਟਰੈਫਿਕ ਇੰਚਾਰਜ਼ ਫਗਵਾੜਾ ‘ਚ ਦਿੱਤੀਆਂ ਵਧੀਆਂ ਸੇਵਾਵਾਂ – ਖੁੱਲਰ
ਫਗਵਾੜਾ (ਡਾ ਰਮਨ ) ਸਰਬ ਨੌਜਵਾਨ ਸਭਾ ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਤੋਂ ਪਦਉੱਨਤ ਹੋਏ ਡੀ.ਐਸ.ਪੀ. ਜਸਬੀਰ ਸਿੰਘ ਦੇ ਸਨਮਾਨ ਵਿੱਚ ਇੱਕ ਸਨਮਾਨ ਸਮਾਗਮ ਦਾ ਆਯੋਜਨ ਸਥਾਨਕ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਵਿਖੇ ਕੀਤਾ ਗਿਆ। ਜਿਸ ਵਿਚ ਸ੍ਰੀ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਫਗਵਾੜਾ ਤੋਂ ਇਲਾਵਾ ਡਾ. ਕੰਵਲਜੀਤ ਸਿੰਘ ਸਿਵਲ ਹਸਪਤਾਲ, ਸੌਰਭ ਖੁੱਲਰ ਜ਼ਿਲਾ ਯੂਥ ਕਾਂਗਰਸ ਪ੍ਰਧਾਨ, ਸਾਬਕਾ ਕੌਂਸਲਰ ਬੰਟੀ ਵਾਲੀਆ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਬੁਲਾਰਿਆਂ ਨੇ ਕਿਹਾ ਕਿ ਇਮਾਨਦਾਰ ਅਫ਼ਸਰਾਂ ਦੀ ਕਾਰਗੁਜ਼ਾਰੀ ਨੂੰ ਲੋਕ ਸਦਾ ਯਾਦ ਰੱਖਦੇ ਹਨ ਅਤੇ ਚੰਗੇ ਕੰਮਾਂ ਲਈ ਉਹਨਾ ਦਾ ਸਨਮਾਨ ਕਰਦੇ ਹਨ। ਸਭਾ ਵਲੋਂ ਡੀ.ਐਸ.ਪੀ. ਜਸਬੀਰ ਸਿੰਘ ਨੂੰ ਪਦਉੱਨਤ ਹੋਣ ਤੇ ਸ਼ੁਭ ਇੱਛਾਵਾਂ ਦੇ ਨਾਲ ਦੋਸ਼ਾਲਾ ਅਤੇ ਸਨਮਾਨ ਚਿੰਨ• ਭੇਂਟ ਕੀਤਾ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਦੇ ਤੌਰ ਤੇ ਸ੍ਰ. ਜਸਬੀਰ ਸਿੰਘ ਨੇ ਫਗਵਾੜਾ ‘ਚ ਬਤੌਰ ਟਰੈਫ਼ਿਕ ਇੰਚਾਰਜ ਰਹਿੰਦਿਆਂ ਚੰਗੀਆਂ ਸੇਵਾਵਾਂ ਦਿੱਤੀਆਂ ਜਿਹਨਾਂ ਨੂੰ ਅੱਜ ਵੀ ਲੋਕ ਯਾਦ ਰੱਖਦੇ ਹਨ। ਇਸ ਮੌਕੇ ਬੋਲਦਿਆਂ ਡੀ.ਐਸ.ਪੀ. ਜਸਬੀਰ ਸਿੰਘ ਨੇ ਕਿਹਾ ਕਿ ਉਹ ਜਿੱਥੇ ਵੀ ਡਿਉਟੀ ‘ਤੇ ਗਏ, ਉਥੇ ਇਮਾਨਦਾਰੀ ਨਾਲ ਫਰਜ਼ ਨਿਭਾਇਆ ਹੈ ਅਤੇ ਫਗਵਾੜਾ ਦੇ ਲੋਕਾਂ ਵਲੋਂ ਨੌਕਰੀ ਦੌਰਾਨ ਉਹਨਾ ਨੂੰ ਬਹੁਤ ਹੀ ਪਿਆਰ ਮਿਲਿਆ ਹੈ। ਉਹਨਾ ਨੇ ਸਰਬ ਨੌਜਵਾਨ ਸਭਾ ਦੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਇਸ ਸੰਸਥਾ ਨੂੰ ਲੋਕਾਂ ਲਈ ਸਮਰਪਿਤ ਸਮਾਜ ਸੇਵੀ ਸੰਸਥਾ ਦਾ ਨਾਮ ਦਿੱਤਾ, ਜਿਹੜੀ ਕਿ ਹਰ ਦੁੱਖ-ਸੁੱਖ ਦੀ ਘੜੀ ਲੋਕਾਂ ਨਾਲ ਖੜਦੀ ਹੈ। ਉਹਨਾਂ ਕਿਹਾ ਕਿ ਸਭਾ ਨਾਲ ਜੁੜੇ ਹੋਣ ਤੇ ਉਹ ਮਾਣ ਮਹਿਸੂਸ ਕਰਦੇ ਹਨ। ਸਮਾਗਮ ਦੌਰਾਨ ਕਵੀ ਸੁਖਦੇਵ ਗੰਡਵਾਂ ਅਤੇ ਮਨੋਜ ਫਗਵਾੜਵੀ ਨੇ ਆਪਣੀਆਂ ਕਵਿਤਾਵਾਂ ਨਾਲ ਮਹਿਮਾਨਾਂ ਅਤੇ ਪਤਵੰਤਿਆਂ ਦੀ ਵਾਹਵਾਹੀ ਖੱਟੀ। ਸਟੇਜ ਸਕੱਤਰ ਦੀ ਭੂਮਿਕਾ ਹਰਜਿੰਦਰ ਗੋਗਨਾ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨ ਨਹਿਰਾ, ਸੋਹਣ ਸਿੰਘ ਪਰਮਾਰ, ਕੁਲਵੀਰ ਬਾਵਾ, ਡਾ. ਕੁਲਦੀਪ ਸਿੰਘ, ਡਾ. ਵਿਜੈ ਕੁਮਾਰ, ਰਾਮ ਲਭਾਇਆ, ਪੰਜਾਬੀ ਗਾਇਕ ਮਨਮੀਤ ਮੇਵੀ, ਵੀਡਿਓ ਡਾਇਰੈਕਟਰ ਅਸ਼ੋਕ ਖੁਰਾਣਾ, ਸਾਹਿਬਜੀਤ ਸਾਬੀ, ਹਰਵਿੰਦਰ ਸਿੰਘ, ਨਰਿੰਦਰ ਸੈਣੀ, ਸ਼ਿਵ ਕੁਮਾਰ, ਡਾ. ਨਰੇਸ਼ ਬਿੱਟੂ, ਅਨਿਲ ਡਾਬਰ, ਸੁਰਜੀਤ ਕੁਮਾਰ, ਜ਼ਸ਼ਨ ਮਹਿਰਾ, ਹਨੀ ਮਹਿਰਾ ਆਦਿ ਨੇ ਵੀ ਪੱਦਉਨਤ ਹੋਏ ਡੀ.ਐਸ.ਪੀ. ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ।