ਫਗਵਾੜਾ 23 ਫਰਵਰੀ (ਡਾ ਰਮਨ, ਅਜੈ ਕੋਛੜ )
ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਅੱਜ ਆਓ ਪੁੰਨ ਕਮਾਈਏ ਲੜੀ ਤਹਿਤ ਮਹੀਨਾਵਾਰ ਜ਼ਰੂਰਤਮੰਦ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਡਾ. ਤੁਸ਼ਾਰ ਅਗਰਵਾਲ (ਅੱਖਾਂ ਦੇ ਮਾਹਿਰ) ਅਗਰਵਾਲ ਅੱਖਾਂ ਦਾ ਹਸਪਤਾਲ ਮਾਡਲ ਟਾੳੂਨ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਇੱਕ ਜ਼ਰੂਰਤਮੰਦ ਦਾ ਫ਼ਰੀ ਆਪ੍ਰੇਸ਼ਨ ਉਦਯੋਗਪਤੀ ਸ੍ਰ. ਜਤਿੰਦਰ ਸਿੰਘ ਕੁੰਦੀ ਡਿਸਟਿ੍ਰਕ ਗਵਰਨਰ 126 ਐਨ ਅਲਾਇੰਸ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਕਰਵਾਇਆ ਗਿਆ ਅਤੇ ਦਵਾਈਆਂ ਵੀ ਫ਼ਰੀ ਦਿੱਤੀਆਂ ਗਈਆਂ। ਇਸ ਮੌਕੇ ਸ਼੍ਰੀ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ., ਸ਼੍ਰੀ ਗੁਰਮੀਤ ਪਲਾਹੀ,ਡਾ. ਵਿਜੇ ਕੁਮਾਰ, ਬਲਜਿੰਦਰ ਸਿੰਘ ਸਰਪੰਚ, ਪੰਜਾਬੀ ਗਾਇਕ ਮਨਮੀਤ ਮੇਵੀ, ਡਾ. ਕੁਲਦੀਪ ਸਿੰਘ, ਯਤਿੰਦਰ ਰਾਹੀ, ਕੁਲਵੀਰ ਬਾਵਾ,ਨਰਿੰਦਰ ਸੈਣੀ, ਅਸ਼ੋਕ ਸ਼ਰਮਾ, ਜਗਜੀਤ ਸੇਠ ਆਦਿ ਹਾਜ਼ਰ ਸਨ।