ਫਗਵਾੜਾ (ਪੰਜਾਬ ਬਿਊਰੋ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਅਤੇ ਚੜ•ਦੀ ਕਲਾ ਸਿੱਖ ਆਰਗੇਨਾਈਜੇਸ਼ਨ (ਯੂ.ਕੇ.) ਵਲੋਂ ਜ਼ਰੂਰਤਮੰਦ ਲੜਕੀਆਂ ਦੇ ਵਿਆਹ 4 ਅਕਤੂਬਰ ਦਿਨ ਸ਼ੁੱਕਰਵਾਰ ਸਿੰਘ ਸਭਾ ਗੁਰਦੁਆਰਾ ਮਾਡਲ ਟਾਊਨ ਅਤੇ 29 ਵਾਂ ਵਿਸ਼ਾਲ ਭਗਵਤੀ ਜਾਗਰਣ ਮਾਡਲ ਟਾਊਨ ਨੇੜੇ ਬਿਜਲੀ ਘਰ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਸਬੰਧੀ ਇੱਕ ਵਫ਼ਦ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ‘ਚ ਸ੍ਰ. ਪਰਮਿੰਦਰ ਸਿੰਘ ਭੰਡਾਲ ਏ.ਡੀ.ਸੀ.ਪੀ –1 ਜਲੰਧਰ ਨੂੰ ਮਿਲਿਆ ਅਤੇ ਸਮਾਗਮ ਦੇ ਸੱਦਾ ਪੱਤਰ ਵੀ ਭੇਟ ਕੀਤਾ ਗਿਆ। ਇਸ ਮੌਕੇ ਸ੍ਰ. ਪੀ.ਐਸ. ਭੰਡਾਲ ਜੀ ਨੇ ਇਸ ਸਮਾਗਮ ‘ਚ ਸ਼ਿਰਕਤ ਕਰਨ ਅਤੇ ਹਰ ਸੰਭਵ ਮੱਦਦ ਦੇਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਸਭਾ ਦੇ ਮੈਂਬਰ ਹਰਵਿੰਦਰ ਸੈਣੀ, ਗੁਰਮੀਤ ਪਲਾਹੀ, ਰਾਜਾ, ਕੁਲਵੀਰ ਬਾਵਾ, ਸਾਬੀ ਆਦਿ ਹਾਜ਼ਰ ਸਨ।