ਫਗਵਾੜਾ( ਡਾ ਰਮਨ/ਅਜੇ ਕੋਛੜ)

ਸਰਬ ਨੌਜਵਾਨ ਸਭਾ ਫਗਵਾੜਾ ਰਜਿ. ਅਤੇ ਚੜ•ਦੀ ਕਲਾ ਸਿੱਖ ਆਰਗੇਨਾਈਜੇਸ਼ਨ ਯੂ.ਕੇ. ਦੇ ਸਾਂਝੇ ਉਪਰਾਲੇ ਨਾਲ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਲੋੜਬੰਦ ਮਰੀਜ਼ਾਂ ਨੂੰ ਫਰੀ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੇ ਦੌਰਾਨ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਗੈਰ-ਸਰਕਾਰੀ ਸੰਸਥਾਵਾਂ ਵੱਲ ਸਰਕਾਰ ਨਾਲ ਰਲਕੇ ਲੋਕ ਸੇਵਾ ਦੇ ਉਪਰਾਲੇ ਕਰਨੇ ਸ਼ਲਾਘਾਯੋਗ ਉੱਦਮ ਹੈ। ਉਹਨਾ ਕਿਹਾ ਕਿ ਕਿਸੇ ਦੁੱਖੀ ਵਿਅਕਤੀ ਨਾਲ ਦੋ ਬੋਲ ਸਾਂਝੇ ਕਰਨੇ, ਉਹਦੇ ਦੁੱਖ-ਸੁੱਖ ਦੇ ਭਾਈਵਾਲ ਬਨਣਾ, ਅਸਲ ਵਿੱਚ ਵੱਡਾ ਪਰਉਪਕਾਰੀ ਕੰਮ ਹੈ। ਇਸ ਕਿਸਮ ਦਾ ਪਰਉਪਕਾਰੀ ਕੰਮ ਸਰਬ ਨੌਜਵਾਨ ਸਭਾ, ਬਾਖੂਬੀ ਕਰ ਰਹੀ ਹੈ। ਸਾਹਿੱਤਕਾਰ ਗੁਰਮੀਤ ਸਿੰਘ ਪਲਾਹੀ ਨੇ ਸਰਬ ਨੌਜਵਾਨ ਸਭਾ ਦੀਆਂ 29 ਸਾਲਾਂ ਦੀਆਂ ਪ੍ਰਾਪਤੀਆਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ ਅਤੇ ਲੜਕੀਆਂ ਲਈ ਸੋਸਵਾ ਪੰਜਾਬ ਨਾਲ ਰਲਕੇ ਚਲਾਏ ਜਾ ਰਹੇ ਵੋਕੇਸ਼ਨਲ ਕੋਰਸਾਂ ਨੂੰ ਸਰਬ ਨੌਜਵਾਨ ਸਭਾ ਦੀ ਵੱਡੀ ਪ੍ਰਾਪਤੀ ਦੱਸਿਆ। ਐਸ.ਐਮ.ਓ. ਐਸ.ਪੀ.ਸਿੰਘ ਨੇ ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੇਰਵਾ ਦੱਸਿਆ ਅਤੇ ਸਰਬ ਨੌਜਵਾਨ ਸਭਾ ਤੇ ਚੜ•ਦੀ ਕਲਾ ਸਿੱਖ ਆਰਗੇਨਾਈਜੇਸ਼ਨ ਵਲੋਂ ਮਰੀਜ਼ਾਂ ਨੂੰ ਦਵਾਈਆਂ ਵੰਡਣ ਦੇ ਕੰਮ ਨੂੰ ਵੱਡਾ ਕੰਮ ਦੱਸਿਆ। ਲੇਖਕ ਤਲਵਿੰਦਰ ਸਿੰਘ ਮੰਡ (ਕੈਨੇਡਾ), ਜਤਿੰਦਰ ਸਿੰਘ ਕੁੰਦੀ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਡਿਸਟ੍ਰਿਕਟ ਗਵਰਨਰ, ਬਲਵੀਰ ਸਿੰਘ ਉੱਭੀ ਪ੍ਰਧਾਨ ਯੂ.ਕੇ. ਇਕਾਈ ਨੇ ਆਪਣੇ ਵਿਚਾਰ ਪੇਸ਼ ਕੀਤੇ। ਚੜ•ਦੀ ਕਲਾ ਸਿੱਖ ਆਰਗਨਾਈਜੇਸ਼ਨ ਯੂ.ਕੇ. ਦੇ ਸਰਪ੍ਰਸਤ ਪਰਮਿੰਦਰ ਸਿੰਘ ਮੰਡ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਉਨ•ਾਂ ਦੀ ਜੱਥੇਬੰਦੀ ਸਭਾ ਨਾਲ ਮਿਲ ਕੇ ਇਸ ਲੋਕ ਸੇਵਾ ਦੇ ਉਪਰਾਲੇ ਨੂੰ ਲਗਾਤਾਰ ਜਾਰੀ ਰੱਖੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਉਂਕਾਰ ਜਗਦੇਵ, ਰਵਿੰਦਰ ਚੋਟ, ਮਨਮੀਤ ਮੇਵੀ, ਰਜਿੰਦਰ ਸਾਹਨੀ, ਤ੍ਰਿਪਤਾ ਸ਼ਰਮਾ ਐਮ.ਸੀ., ਦੀਪਕ ਚੰਦੇਲ, ਡਾ: ਵਿਜੈ ਕੁਮਾਰ, ਰਣਜੀਤ ਮਲ•ੱਣ, ਤੇਜਵਿੰਦਰ ਦੁਸਾਂਝ, ਡਾ: ਨਰੇਸ਼ ਬਿੱਟੂ, ਸਤੀਸ਼ ਬੱਗਾ, ਪੰਜਾਬੀ ਗਾਇਕ ਮਨਮੀਤ ਮੇਵੀ, ਜਗਜੀਤ ਸੇਠ, ਗੁਲਾਮ ਸਰਬਰ ਸੱਬਾ, ਪਰਵਿੰਦਰਜੀਤ ਸਿੰਘ, ਬਲਜੀਤ ਕੌਰ, ਅਸ਼ੋਕ ਸ਼ਰਮਾ ਆਦਿ ਹਾਜ਼ਰ ਸਨ। ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸਭਾ ਦੇ ਮੈਂਬਰਾਂ ਵਲੋਂ ਜਿਥੇ ਐਸ ਡੀ ਐਮ ਫਗਵਾੜਾ ਗੁਰਵਿੰਦਰ ਜੌਹਲ ਨੂੰ ਸਨਮਾਨਤ ਕੀਤਾ ਗਿਆ ਉੱਥੇ ਹੀ ਐਸ.ਐਮ.ਓ. ਡਾ: ਐਸ.ਪੀ.ਸਿੰਘ ਅਤੇ ਹਸਪਤਾਲ ਦੇ ਸਟਾਫ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।