ਸ਼ਾਹਕੋਟ,13ਅਪ੍ਰੈਲ(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ)ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਪ੍ਰਧਾਨਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ, ਜਿਲ੍ਹਾ ਜਲੰਧਰ ਦੇ ਪ੍ਰਧਾਨ ਪ੍ਰਤਾਪ ਸਿੰਘ ਸੰਧੂ ਵੱਲੋਂ ਖਾਲਸਾ ਸਥਾਪਨਾ ਦਿਵਸ ਮੌਕੇ ਉਸ ਮਹਾਨ ਯੋਧੇ, ਫਿਲਾਸਫਰ, ਸਿਰਜਕ, ਕੁਰਬਾਨੀ ਦੇ ਪੁੰਜ ਸਰਬੰਸਦਾਨੀ ਨੂੰ ਸਿਜਦਾ ਕਰਦਿਆਂ ਬਰਾਬਰੀ ਵਾਲਾ ਸਮਾਜ ਸਿਰਜਣ, ਜਾਤ- ਪਾਤ ਦਾ ਖਾਤਮਾ ਕੇਨ , ਲੁੱਟ ਤੇ ਜਬਰ ਦਾ ਰਾਜ ਖ਼ਤਮ ਕਰਨ ਲਈ 1699 ਨੂੰ ਵਿਸਾਖੀ ਵਾਲੇ ਦਿਨ ਖ਼ਾਲਸਾ ਫ਼ੌਜ ਦੀ ਨੀਂਹ ਰੱਖੀ ਸੀ। ਇਸ ਮਹਾਨ ਯੋਧੇ ਨੂੰ ਸਮੁੱਚੀ ਲੁੱਟੀ ਜਾ ਰਹੀ ਮਨੁੱਖਤਾ ਯਾਦ ਕਰ ਰਹੀ ਹੈ। ਇਨ੍ਹਾਂ ਆਗੂਆਂ ਵੱਲੋਂ ਜਿੱਥੇ ਮਹਾਨ ਯੋਧੇ ਨੂੰ ਸਿਜਦਾ ਕੀਤਾ ਉੱਥੇ ਜੱਲ੍ਹਿਆਂ ਵਾਲੇ ਬਾਗ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਲ੍ਹਿਆਂ ਵਾਲੇ ਬਾਗ ਦੀ ਸ਼ਹਾਦਤ ਅੱਜ ਵੀ ਸਾਮਰਾਜੀ ਤੋਂ ਮੁਕਤੀ ਲਈ, ਫਾਸੀਵਾਦ ਤੋਂ ਮੁਕਤੀ ਲਈ , ਪਾਂੜੋ ਤੇ ਰਾਜ ਕਰੋ ਦੀ ਨੀਤੀ ਵਿਰੁੱਧ, ਸਮੁੱਚੇ ਮਿਹਨਤਕਸ਼ ਲੋਕਾਂ ਲਈ ਚਾਨਣ ਮੁਨਾਰਾ ਹੈ।