(ਖਾਸ ਖਬਰ ਅਸ਼ੋਕ ਲਾਲ ਉੱਚਾਪਿੰਡ ਬਿਊਰੋ ਫਗਵਾੜਾ)

ਅੱਜ (ਉੱਚਾ ਪਿੰਡ )ਹਲਕਾ ਫਗਵਾੜਾ ਵਿਖੇ ਸਰਪੰਚ ਜਰਨੈਲ ਸਿੰਘ ਦੇ ਘਰ ਸਮੂਹ ਨੇੜਲੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਮੀਟਿੰਗ ਹੋਈ ਜਿਸ ਵਿੱਚ ਸਰਪੰਚਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਆਏ ਹੋਏ ਸਰਪੰਚਾਂ ਅਤੇ ਪੰਚਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਵਿੱਚ ਸਰਕਾਰੀ ਦਫਤਰਾਂ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਕਿਸ ਤਰ੍ਹਾਂ ਨਿਜੱਠਿਆ ਜਾਵੇ ਤਾਂ ਕਿ ਕਿਸੇ ਵੀ ਜਿੰਮੇਵਾਰ ਵਿਆਕਤੀ ਦੀ ਖੱਜਲ ਖੁਆਰੀ ਨਾ ਹੋਵੇ ਅਤੇ ਸਾਰਿਆ ਨੇ ਇਕੱਠੇ ਹੋ ਕੇ ਚੱਲਣ ਦੀ ਆਵਾਜ਼ ਬੁਲੰਦ ਕੀਤੀ ਅਤੇ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਰਪੰਚ ਜਰਨੈਲ ਸਿੰਘ ਜੀ ਨੇ ਕਿਹਾ ਕਿ ਅਗਰ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਸਭ ਇਕੱਠੇ ਹੋ ਕੇ ਉਸ ਦੇ ਨਾਲ ਚੱਲਣਗੇ ਸਾਰੀਆਂ ਹੀ ਪੰਚਾਇਤਾਂ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਓਹ ਸਭ ਕੱਠ ਦਾ ਸਬੂਤ ਦੇਣਗੇ ਪੰਚਾਇਤ ਬੇਸ਼ੱਕ ਸੱਤਾਧਾਰੀ ਹੋਵੇ ਜਾਂ ਵਿਰੋਧੀ ਪਾਰਟੀ ਦੀ ਹੋਵੇ ਸਭ ਦਾ ਸਤਿਕਾਰ ਹੋਣਾ ਚਾਹੀਦਾ
ਅੰਤ ਵਿੱਚ ਓਹਨਾ ਨੇ ਆਏ ਹੋਏ ਸਰਪੰਚਾਂ ਅਤੇ ਪੰਚਾਂ ਦਾ ਧੰਨਵਾਦ ਕੀਤਾ ਜਿਹਨਾਂ ਵਿੱਚ ਗੁਰਦੀਪ ਕੁਮਾਰ ਸਰਪੰਚ ਜਮਾਲਪੁਰ, ਕੁਲਦੀਪ ਸਿੰਘ ਸਰਪੰਚ ਜਗਪਾਲਪੁਰ, ਗੁਲਜਾਰ ਸਿੰਘ ਅਕਾਲਗੜ੍ਹ, ਬਲਵਿੰਦਰ ਸਿੰਘ ਮੀਰਪੁਰ, ਸੋਮਨਾਥ ਸਰਪੰਚ ਕਿਰਪਾਲਪੁਰ, ਸੰਤੋਸ਼ ਕੁਮਾਰੀ ਸਰਪੰਚ ਜਗਤਪੁਰ ਜੱਟਾਂ, ਅਤੇ ਆਏ ਹੋਏ ਸਮੂਹ ਪੰਚਾ ਦਾ ਵੀ ਦਿੱਲੋ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਣਗੇ।