K9NEWSPUNJAB Bureau-

ਸਰਦਾਰ ਜਗਬੀਰ ਸਿੰਘ ਬਰਾੜ ਹਲਾਕ ਇੰਨਚਾਰਜ ਨਕੋਦਰ ਅਤੇ ਸਾਬਕਾ( ਐਮ ਐਲ ਏ) ਨੂੰ ਮੁੱਖ ਮੰਤਰੀ ਪੰਜਾਬ ਵਲੋਂ ਚੈਅਰਮੈਨ ਲਾਉਣ ਤੇ ਹਲਕੇ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਬਹੁਤ ਦੇਰੀ ਨਾਲ ਲਿਆ ਗਿਆ ਹੈ ਪਰ ਫਿਰ ਵੀ ਲੋਕਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਹਲਕੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਹੁਤ ਮਦਦ ਮਿਲੇਗੀ ਅਤੇ ਬਰਾੜ ਸਾਬ ਨੇ ਜਿੱਥੇ ਪਹਿਲਾਂ ਹੀ ਕੋਈ ਕਸਰ ਨਹੀਂ ਛੱਡੀ ਹੁਣ ਹੋਰ ਵੀ ਸਪੀਡ ਨਾਲ ਹਲਕੇ ਨੂੰ ਅਗਾਂਹ ਵਧੂ ਬਣਾਇਆ ਜਾਵੇਗਾ ਰਹਿੰਦੇ ਹੋਏ ਕੰਮ ਕਰਵਾਏ ਜਾਣਗੇ
ਇਸ ਮੌਕੇ ਓਹਨਾਂ ਨੂੰ ਵਧਾਈ ਦੇਣ ਵਾਲਿਆ ਚ ਯੂਥ ਕਾਂਗਰਸ ਆਗੂ ਭਵਨੇਸ਼ ਕੰਡਾ, ਰਜਨੀਸ਼ ਗੌਤਮ ਸਰਪੰਚ, ਅਭਿਸ਼ੇਕ ਸ਼ਰਮਾ ਸਰਪੰਚ, ਰਾਜੀਵ ਢੰਡ ਨੂਰਮਹਿਲ, ਦਿਨੇਸ਼ ਸੰਧੂ (ਐਸ ਐਸ ਰਿਜੋਰਟ)ਦਿਨੇਸ਼ ਸੰਧੂ ਹੋਰਾਂ ਕਿਹਾ ਆਉਣ ਵਾਲੇ ਸਮੇ ਚ ਬਰਾੜ ਸਾਬ ਦੇ ਹੱਥ ਹੋਰ ਮਜ਼ਬੂਤ ਕੀਤੇ ਜਾਣਗੇ।
ਇੱਸ ਮੌਕੇ ਹੋਰ ਵੀ ਨੌਜਵਾਨ ਆਗੂ ਮੌਜੂਦ ਸਨ ਅਤੇ ਸਭ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਅਤੇ ਬਰਾੜ ਸਾਬ ਨੂੰ ਮੁਬਾਰਕਬਾਦ ਦਿੰਦਿਆਂ ਹੋਇਆਂ ਮੂੰਹ ਮਿੱਠਾ ਕਰਵਾਇਆ।