ਸਰਦਾਰ ਜਗਬੀਰ ਸਿੰਘ ਬਰਾੜ ਹਲਕਾ ਇੰਚਾਰਜ ਨਕੋਦਰ ਵਲੋਂ ਪਿੰਡ ਚੂਹੜ ਦੇ ਸੀਵਰੇਜ ਲਈ 25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਬਰਾੜ ਸਾਬ ਨੇ ਦੱਸਿਆ ਕੇ ਸਰਪੰਚ ਸਾਬ ਵਲੋ ਰੱਖੀ ਗਈ ਇਕ ਇਕ ਮੰਗ ਪੂਰੀ ਕੀਤੀ ਜਾਏਗੀ ਜਿੰਨਾ ਵੀ ਪੈਸਾ ਪਿੰਡ ਦੇ ਵਿਕਾਸ ਲਈ ਚਾਹੀਦਾ ਹੋਏਗਾ ਜਲਦ ਤੋਂ ਜਲਦ ਰਲੀਜ਼ ਕਰਵਾ ਦਿੱਤਾ ਜਾਵੇਗਾ ਤਾਂ ਕੋਈ ਵੀ ਕੰਮ ਅਧੂਰਾ ਨਾ ਰਹੇ
ਇਸ ਮੌਕੇ ਹਰਦੇਵ ਔਜਲਾ ਭਵਨੇਸ਼ ਕੰਡਾ ਦਰਸ਼ਨ ਟਾਹਲੀ, ਅਮਰਜੀਤ ਮਠਾਰੂ, ਦੀਨਾ ਨਾਥ ਘਈ,ਰੇਸ਼ਮ ਮੱਲੀ, ਸੁਖਦੇਵ ਖੀਆ, ਐਸ ਐਚ ਓ ਨਕੋਦਰ, ਐਸ ਡੀ ਓ ਅਸ਼ਵਨੀ ਕੁਮਾਰ, ਜੇ ਈ,ਪ੍ਰੀਤਕਮਲ ,ਰਮਨਦੀਪ ਪੰਚ, ਰੇਸ਼ਮ ਕੌਰ ਪੰਚ ਆਦਿ ਹਾਜ਼ਰ ਸਨ ਅੰਤ ਵਿੱਚ ਸਰਪੰਚ ਰਜਨੀਸ਼ ਕੁਮਾਰ ਜੀ ਨੇ ਆਏ ਹੋਏ ਸਭ ਮੋਹਤਬਰ ਵਿਅਕਤੀਆਂ ਅਤੇ ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਜੀ ਦਾ ਧੰਨਵਾਦ ਕੀਤਾ ਅਤੇ ਪਿੰਡ ਨੁੰ ਹਲਕੇ ਦੇ ਟੌਪ ਦੇ ਪਿੰਡਾਂ ਵਿੱਚ ਲਿਆਉਣ ਲਈ ਦਿਨ ਰਾਤ ਇੱਕ ਕਰਨ ਦਾ ਭਰੋਸਾ ਵੀ ਦਿੱਤਾ।