ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ 9872146132,7340722856

ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਖ਼ਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜਾ ਸਰਕਾਰ ਨੇ ਕਣਕ ਦੇ ਰੇਟ ਵਿੱਚ ਸਿਰਫ 50 ਰੂ: ਦਾ ਵਾਧਾ ਕਰਕੇ ਕਿਸਾਨਾਂ ਦੇ ਜ਼ਖ਼ਮਾਂ ਤੇ ਲੂਣ ਪਾਉਣ ਦਾ ਕੰਮ ਕੀਤਾ ਹੈ । ਉਹਨਾਂ ਦੱਸਿਆ ਕਿ ਇਕ ਪਾਸੇ ਸਰਕਾਰ ਕਿਸਾਨ ਮਾਰੂ ਆਰਡੀਨੇਸ ਪਾਸ ਕਰਕੇ ਕਿਸਾਨਾਂ ਨੂੰ ਮਾਰਨ ਤੇ ਤੁਲੀ ਹੋਈ ਹੈ ਅਜਿਹੇ ਸਮੇਂ ਵਿੱਚ ਇਹ ਭੱਦਾ ਮਜ਼ਾਕ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ ।ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਤਿੰਨੋਂ ਮਾਰੁ ਆਰਡੀਨੇਸ ਤੁਰੰਤ ਵਾਪਸ ਲਵੇ ,ਸਵਾਮੀਨਾਥਨ ਦੀ ਰਿਪੋਰਟ ਲਾਗੁ ਕਰੇ ,ਕਣਕ ਦਾ ਭਾਅ ਘੱਟੋ ਘੱਟ 4000 ਰੂ: ਦੇਵੇ, ਤੇਲ ਦੀਆ ਕੀਮਤਾਂ ਵਿੱਚ ਕਟੋਤੀ ਕਰੇ ਅਤੇ ਖੇਤੀ ਸੇਕਟਰ ਵਾਸਤੇ ਸਬਸਿਡੀਆ ਵਧਾਵੇ ਨਹੀਂ ਤਾਂ ਸਾਡੇ ਵਿਰੋਧ ਦਾ ਸਾਹਮਣੇ ਕਰਨ ਲਈ ਤਿਆਰ ਰਹੇ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ