ਫਗਵਾੜਾ (ਪੰਜਾਬ ਬਿਊਰੋ ) ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵਲੋ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਸ਼ੁਰੂ ਕੀਤੀ ਗਈ ਹੈ ਇਸ ਸਕੀਮ ਤਹਿਤ ਅੱਜ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਡਾਕਟਰ ਕਵਲ ਕਿਸ਼ੋਰ ਨੇ ਦਸਿਆ ਕਿ ਕਾਰਜਕਾਰੀ ਸਿਵਲ ਸਰਜਨ ਕਪੂਰਥਲਾ ਡਾਕਟਰ ਰਮੇਸ਼ ਕੁਮਾਰੀ ਬੰਗਾ ਦੇ ਹੁਕਮਾਂ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਕਮ ਨੋਡਲ ਅਫ਼ਸਰ ਡਾਕਟਰ ਸਾਰਿਕਾ ਦੁੱਗਲ ਦੇ ਨਿਦੇਸ਼ਾ ਤੇ ਗ਼ਰੀਬਾਂ ਤੇ ਲੋੜਵੰਦ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਦੇਣ ਲਈ ਵੱਖ ਵੱਖ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਬ ਸੈਂਟਰ ਬਣਾਏ ਗਏ ਹਨ।ਜਿੱਥੇ ਜਾ ਕੇ ਇਹ ਲੋਕ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹਨ ਜਿਨਾ ਵਿਚ ਫਗਵਾੜਾ ਸਥਿਤ ਸੈਂਟਰਾਂ ਦੇ ਨੰਬਰ ਸੁਖਵਿੰਦਰ ਸਿੰਘ 62808-90027 ਨਿੰਮਾ ਵਾਲਾ ਚੌਕ,ਪੰਕਜ98154-93389ਪਲਾਹੀ ਰੋਡ, ਕੁਲਦੀਪ ਸਿੰਘ 97799-04333 ਉੱਚਾ ਪਿੰਡ, ਸੁਰਿੰਦਰ ਕੁਮਾਰ 99154-39412ਫਗਵਾੜਾ, ਨਿਰਮਲ ਸਿੰਘ 98154-93389 ਪਲਾਹੀ ਰੋਡ ,ਸੁਰਿੰਦਰ ਸਿੰਘ 94173-68976 ਹੋਸ਼ਿਆਰਪੁਰ ਰੋਡ, ਗੁਰਪ੍ਰੀਤ ਸਿੰਘ 98720-36723 ਖਲਵਾੜਾ, ਹਾਨਿਸ ਗੁਪਤਾ 94635-99849 ਤੇ ਸੰਪਰਕ ਕਰੋ।