ਫਗਵਾੜਾ (ਟਿੰਕੂ)

ਫਗਵਾੜਾ ਦੇ ਲੋਕਾਂ ਨੂੰ ਬਾਰਿਸ਼ ਆਉਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਗਊਸ਼ਾਲਾ ਬਾਜ਼ਾਰ ਵਿਚ ਬਾਰਿਸ਼ ਦਾ ਪਾਣੀ ਖੜਾ ਹੋ ਗਿਆ। ਇਹਦੇ ਨਾਲ ਨਾਲ ਸ਼ਹਿਰ ਦੇ ਭਗਤਪੁਰਾ ਅਤੇ ਭਾਨੋਕੀ ਰੋਡ ‘ਤੇ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ|ਜਦ ਕਿ ਸਰਕਾਰ ਨੇ 48 ਘੰਟੇ ਦਾ ਅਲਟਮੇਟਮ ਦਿੱਤਾ ਸੀ ਕਿ ਬਾਰਿਸ਼ ਜਿਆਦਾ ਹੋਣ ਅਸਾਰ ਹੈ।ਪਰ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਕੋਈ ਵੀ ਪਾਣੀ ਦੇ ਨਿਕਾਸੀ ਦਾ ਪੁਖਤਾ ਪ੍ਰਬੰਧ ਨਹੀਂ ਕੀਤੇ।ਜਿਸ ਕਾਰਨ ਇਥੇ ਦੇ ਲੋਕਾਂ ਨੂੰ ਪਾਣੀ ਖੜਾ ਹੋਣ ਨਾਲ ਭਾਰੀ ਨੁਕਸਾਨ ਦਾ ਸਾਮਣਾ ਕਰਨਾ ਪੈ ਰਿਹਾ ਹੈ।ਪ੍ਰਸ਼ਾਸਨ ਦੀ ਢਿੱਲ ਮੱਠ ਦੇ ਚਲਦਿਆਂ ਲੋਕਾਂ ਦੀ ਦੁਸ਼ਵਾਰੀਆਂ ਵੱਧ ਰਹੀਆਂ ਹਨ|