ਕੋਰੋਨਾ ਵਾਇਰਸ ਨੂੰ ਡਬਲਯੂ.ਐੱਚ.ਓ. ਵੱਲੋਂ ਮਹਾਂਮਾਰੀ ਐਲਾਨਣ ਤੋਂ ਬਾਅਦ ਸਾਰੇ ਦੇਸ਼ਾਂ ਅਤੇ ਸੂਬਿਆਂ ਦੀ ਸਰਕਾਰਾਂ ਨੇ ਇਸ ਨੂੰ ਵੇਖਦੇ ਹੋਏ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ ਪੰਜਾਬ ਦੀ ਸੂਬਾ ਸਰਕਾਰ ਵੱਲੋਂ ਇੱਕੀ ਮਾਰਚ ਨੂੰ ਸਰਕਾਰੀ ਅਤੇ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਦਾ ਖਾਸਾ ਮਾਹੌਲ ਅੱਜ ਜਲੰਧਰ ਦੇ ਬੱਸ ਸਟੈਂਡ ‘ਤੇ ਵੇਖਣ ਨੂੰ ਮਿਲ ਰਿਹਾ ਹੈ।

ਜਾਣਕਾਰੀ ਦਿੰਦੇ ਹੋਏ ਜਲੰਧਰ ਬੱਸ ਅੱਡੇ ਦੇ ਇੰਚਾਰਜ ਵੇਦ ਪ੍ਰਕਾਸ਼ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਜਿਸ ਦੇ ਕਾਰਨ ਅੱਜ ਜਲੰਧਰ ਦੇ ਬੱਸ ਅੱਡੇ ਤੋਂ ਕੋਈ ਵੀ ਬੱਸ ਚਲਾਈ ਨਹੀਂ ਜਾ ਰਹੀ ਹੈ। ਜਿਸਦੇ ਕਾਰਨ ਹਾਂ ਕਿਤੇ, ਨਾ ਕਿਤੇ ਅਤੇ ਕੁੱਝ ਲੋਕਾਂ ਨੂੰ ਵੀ ਇਸ ਦੇ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੁਝ ਲੋਕ ਇਸ ਨੂੰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਸਮਰਥਨ ਵੀ ਕਰ ਰਹੇ ਹਨ ਉੱਥੇ ਹੀ ਜਿਹੜੇ ਵਿਦਿਆਰਥੀ ਜਾਂ ਲੋਕਾਂ ਨੇ ਜੰਮੂ ਲਈ ਜਾਣਾ ਹੈ ਉਨ੍ਹਾਂ ਨੂੰ ਜਲੰਧਰ ਦੇ ਬੱਸ ਸਟੈਂਡ ਖੜ੍ਹੇ ਤਿੰਨ-ਤਿੰਨ ਘੰਟਿਆਂ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਨੂੰ ਕੋਈ ਸਾਧਨ ਕੋਈ ਬੱਸ ਨਹੀਂ ਮਿਲਣ ਦੇ ਕਾਰਨ ਉਨ੍ਹਾਂ ਨੇ ਸਰਕਾਰ ਤੋਂ ਨਾਰਾਜ਼ਗੀ ਵੀ ਜਤਾਈ ਹੈ।

ਜਿੱਥੇ ਲੋਕਾਂ ਦੀ ਭਲਾਈ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਦਿੱਤਾ ਹੈ ਉੱਥੇ ਹੀ ਕੁਝ ਦੂਰ ਦਰਾਡੇ ਦੇ ਲੋਕਾਂ ਨੂੰ ਇਸ ਦੇ ਚੱਲਦਿਆਂ ਖਾਲਸਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।