ਫਗਵਾੜਾ(ਡਾ ਰਮਨ)

ਸਰਕਾਰੀ ਹਾਈ ਸਕੂਲ ਬਘਾਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਸ੍ਰੀ ਗੁਰਭਜਨ ਸਿੰਘ ਲਾਸਾਨੀ ਅਤੇ ਡਿਪਟੀ ਡੀ. ਈ. ਓ. ਬਿਕਰਮਜੀਤ ਸਿੰਘ ਅਤੇ ਗੁਰਸ਼ਰਨ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਵਰਕਸ ਰਾਹੀਂ ਪ੍ਰਾਪਤ ਗ੍ਰਾਂਟ ਇੱਕ ਲੱਖ ਰੁਪਏ ਨਾਲ ਸਕੂਲ ਵਿੱਚ ਵਿਦਿਆਰਥਣਾਂ ਲਈ ਬਣਾਏ ਜਾ ਰਹੇ ਬਾਥਰੂਮਾਂ ਦੀ ੳੁਸਾਰੀ ਦੇ ਕਾਰਜ ਦਾ ਐਸ. ਐਮ. ਸੀ. ਦੇ ਚੇਅਰਮੈਨ ਸ੍ਰੀ ਦੇਸ ਰਾਜ ਝੱਮਟ( ਸਰਪੰਚ ) ਅਤੇ ਸਕੱਤਰ ਤੇ ਮੁੱਖ ਅਧਿਅਾਪਕਾ ਰਾਜ ਰਾਣੀ ਵੱਲੋਂ ਸਾਂਝੇ ਤੌਰ ´ਤੇ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਅਰਜਨਜੀਤ ਸਿੰਘ ਰੀਹਲ( ਮੈਥ ਮਾਸਟਰ) ਅਤੇ ਹਰਦੀਪ ਸਿੰਘ (ਜੂਨੀਅਰ ਅਸਿਸਟੈਂਟ) ਨੇ ਪਿੰਡ ਦੀ ਸਮੂਹ ਪੰਚਾਇਤ , ਐਸ.ਐਮ.ਸੀ. ਮੈਂਬਰਾਂ ਅਤੇ ਵਿਦਿਅਾਰਥੀਅਾਂ ਦੇ ਮਾਪਿਆਂ ਦਾ ਸਹਿਯੋਗ ਦੇ ਲਈ ਧੰਨਵਾਦ ਕਰਦਿਅਾਂ ਕਿਹਾ ਕਿ ੳੁਕਤ ਬਾਥਰੂਮ ਜਲਦ ਹੀ ਤਿਆਰ ਕਰਵਾਏ ਜਾਣਗੇ ਤਾਂ ਜੋ ਸਕੂਲ ਖੁੱਲਣ ਤੱਕ ਵਿਦਿਆਰਥੀਆਂ ਦੇ ਵਰਤੋਯੋਗ ਹੋ ਸਕਣ ਅਤੇ ਕਿਸੇ ਤਰਾਂ ਦੀ ਮੁਸ਼ਕਲ ਵਿਦਿਆਰਥੀਆਂ ਨੂੰ ਨਾ ਆਵੇ।ਇਸ ਮੌਕੇ ਪੰਕਜ ਮਨਕੋਟੀਆ, ਸਤੀਸ਼ ਕੁਮਾਰ,ਸੋਹਣ ਲਾਲ ਤੇ ਅਮਰ ਸਿੰਘ ਪੰਚਾੲਿਤ ਮੈਂਬਰ ਅਤੇ ਸਕੂਲ ਸਟਾਫ਼ ਅਾਦਿ ਵੀ ਹਾਜ਼ਰ ਸਨ ।