*ਮਾਸਕ ਪਾ ਕੇ ਰੱਖਣ ਨਾਲ ਹੀ ਕੋਰੋਨਾ ਤੋਂ ਬਚਿਅਾ ਜਾ ਸਕਦੈ- ਸਾਹਨੀ ਸਰਪੰਚ
*ਕੋਰੋਨਾ ਦੀ ਜੰਗ ਫਤਿਹ ਕਰਨ ਲੲੀ ਲੋਕ ਸਿਹਤ ਵਿਭਾਗ ਦਾ ਸਾਥ ਦੇਣ- ਡੀ. ਪੀ.
ਫਗਵਾੜਾ(ਡਾ ਰਮਨ ) ਪੰਜਾਬ ਸਰਕਾਰ ਦੀਅਾਂ ਹਦਾੲਿਤਾਂ ´ਤੇ ਸਰਕਾਰੀ ਹਾੲੀ ਸਕੂਲ ਪਿੰਡ ਸਾਹਨੀ ਵਿੱਚ ਸੀ. ਅੈੱਚ. ਸੀ. ਪਾਸ਼ਟ ਦੇ ਅੈੱਸ.ਅੈੱਮ. ਓ. ਡਾ.ਰੀਟਾ ਬਾਲਾ ਦੀ ਯੋਗ ਅਗਵਾੲੀ ਹੇਠ ਸਮੁੱਚੇ ਸਕੂਲੀ ਸਟਾਫ ਦੇ ਕੋਰੋਨਾ ਸੈਂਪਲਿੰਗ ਲੲੀ ਕੈਂਪ ਲਗਾੲਿਅਾ ਗਿਅਾ ।ੲਿਸ ਕੈਂਪ ਦੌਰਾਨ ਡਾ. ਪੰਕੁਲ ਮਹਾਜਨ ਦੀ ਸਮੁੱਚੀ ਡਾਕਟਰੀ ਟੀਮ ਨੇ ਜਿੱਥੇ ਸਕੂਲੀ ਸਟਾਫ ਦੇ ਕੋਰੋਨਾ ਸੈਂਪਲਿੰਗ ਲੲੇ ਗੲੇ , ੳੁੱਥੇ ਹੀ ਡਾ. ਸੁਦੇਸ਼ ਅੈੱਮ. ਓ. ਨੇ ਲੋੜਵੰਦ ਮਰੀਜਾਂ ਨੂੰ ਫਰੀ ਦਵਾੲੀਅਾਂ ਵੀ ਦਿੱਤੀਅਾਂ ਗੲੀਅਾਂ ।ੲਿਸ ਮੌਕੇ ਸਰਪੰਚ ਰਾਮ ਪਾਲ ਸਾਹਨੀ ਨੇ ਦੱਸਿਅਾ ਕਿ ੳੁਕਤ ਸਕੂਲ ਦੇ ਸਮੁੱਚੇ ਸਟਾਫ ਦੇ ਰੈਪਿਡ ਨਾਲ ਕੋਰੋਨਾ ਸੈਂਪਲਿੰਗ ਲੲੇ ਗੲੇ ਸਨ , ਜੋ ਕਿ ਸਾਰੇ ਹੀ ਨੈਗਟਿਵ ਅਾੲੇ ਹਨ ।ੳੁਹਨਾਂ ਨੇ ਲੋਕਾਂ ਨੂੰ ਸਰਕਾਰੀ ਹਦਾੲਿਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਅਾਂ ਕਿਹਾ ਕਿ ਜੇਕਰ ਕੋੲੀ ਵਿਅਕਤੀ ਅਾਪਣਾ ਅਤੇ ਅਾਪਣੇ ਪਰਿਵਾਰ ਦਾ ਕੋਰੋਨਾ ਮਹਾਂਮਾਰੀ ਤੋਂ ਬਚਾਅ ਕਰਨਾ ਚਾਹੁੰਦਾ ਹੈ ਤਾਂ ੳੁਸਨੂੰ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਪਾ ਕੇ ਹੀ ਨਿਕਲਣਾ ਚਾਹੀਦਾ ਹੈ ਅਤੇ ਅਫਵਾਹਾਂ ਤੋਂ ਬੱਚਦੇ ਹੋੲੇ ਕੋਵਿਡ – 19 ਦੇ ਮੱਦੇਨਜਰ ਸਮੇਂ ਸਿਰ ਜਾਂਚ ਕਰਵਾੳੁਣੀ ਚਾਹੀਦੀ ਹੈ ।ੲਿਸ ਮੌਕੇ ਸਕੂਲ ੲਿੰਨਚਾਰਜ਼ ਸਤਨਾਮ ਸਿੰਘ ਡੀ.ਪੀ.ਨੇ ਸਮਾਜਿਕ ,ਧਾਰਮਿਕ ਜੱਥੇਬੰਦੀਅਾਂ ਅਤੇ ਪੰਚਾੲਿਤਾਂ ਨੂੰ ੲਿਸ ਮਹਾਂਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲੲੀ ਅਗ਼ੇ ਅਾੳਣ ਅਤੇ ਕੋਰੋਨਾ ਦੀ ਜੰਗ ਫਤਿਹ ਕਰਨ ਲੲੀ ਅਾਮ ਜਨਤਾ ਨੂੰ ਵੀ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ ।ੲਿਸ ਮੌਕੇ ੲੇ.ਅੈੱਨ.ਅੈੱਮ. ਰੂਬੀ ,ਪੰਚਾੲਿਤ ਸੈਕਟਰੀ ਜਗਜੀਤ ਸਿੰਘ ਪਰਮਾਰ ,ਸੁਰਿੰਦਰ ਸਿੰਘ,ਰਵਿੰਦਰ ਪਾਲ ਨਰੂੜ,ਵਿਪਨ ਕੁਮਾਰ ,ਹਰਦੀਪ ਕੁਮਾਰ , ਗੁਰਮੇਲ ਸਿੰਘ,ਵਨੀਤਾ ਜੋਸ਼ੀ ,ਮੈਡਮ ਸੋਨੀਅਾ , ਨੀਲਮ ਕੁਮਾਰੀ, ਲਖਵਿੰਦਰ ਕੌਰ , ਅਰਵਿੰਦਰ ਕੌਰ ਅਤੇ ਸੁਰਿੰਦਰ ਕੌਰ ਅਾਦਿ ਵੀ ਹਾਜਰ ਸਨ ।