ਅੱਜ ਸਬ ਡਵੀਜਨ ਸ਼ਾਂਝ ਕੇਂਦਰ ਨਕੋਦਰ ਦੇ ਇੰਚਾਰਜ ਗੁਰਦੇਵ ਸਿੰਘ ਅਤੇ ਥਾਣਾ ਸਾਂਝ ਕੇਂਦਰ ਇੰਚਾਰਜ ਨੂਰਮਹਿਲ ਗੁਰਨਾਮ ਦਾਸ ਅਤੇ ਮੁੱਖ ਅਫਸਰ ਥਾਂਣਾ ਨੂਰਮਹਿਲ ਸ਼੍ਰੀ ਜਤਿੰਦਰ ਕੁਮਾਰ ਜੀ ਵੱਲੋ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਨਵਜੋਤ ਸਿੰਘ ਮਾਹਲ ਜੀ ਐਸ.ਐਸ.ਪੀ ਸਾਹਿਬ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਨੋਡਲ ਅਫਸਰ ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਐਸ. ਪੀ ਹੈਡ ਕੁਵਾਟਰ ਜੀ ਦੀ ਦੇਖ ਰੇਖ ਹੇਠ ਸਕੂਲ ਇੰਚਾਰਜ ਹਰਸ਼ ਲੂੰਬਾ ਜੀ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਕੰਦੋਲਾ ਕਲਾਂ ਵਿਚ ਸੈਮੀਨਾਰ ਲਗਾਇਆ ਗਿਆ ਗਿਆ ਜਿਸ ਵਿਚ ਸਾਂਝ ਕੇਂਦਰ ਇੰਚਾਰਜ ਗੁਰਦੇਵ ਸਿੰਘ ਅਤੇ ਗੁਰਨਾਮ ਦਾਸ ਨੇ ਲੜਕੀਆਂ ਤੇ ਟੀਚਰ ਸਹਿਬਾਨ ਨੂੰ ਇਕ ਚੰਗੇ ਸਮਾਜ ਲਈ ਧੀਆਂ ਦੇ ਸਤਿਕਾਰ ਅਤੇ ਧੀਆਂ ਦੀ ਸਾਡੇ ਸਮਾਜ ਵਿਚ ਅਹਿਮ ਭੂਮਿਕਾ ਸੰਬੰਧੀ ਜਾਗਰੂਕ ਕਿੱਤਾ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸ ਕੇ ਚੰਗਾ ਜੀਵਨ ਬਤੀਤ ਕਰਨ ਦੀ ਵੀ ਪ੍ਰੇਰਨਾ ਦਿੱਤੀ ਅਤੇ ਮੁੱਖ ਅਫਸਰ ਨੂਰਮਹਿਲ ਸ੍ਰੀ ਜਤਿੰਦਰ ਕੁਮਾਰ ਨੇ ਲੜਕੀਆਂ ਨੂੰ ਸ਼ਕਤੀ ਐੱਪ, ਲੜਕੀਆਂ ਦੀ ਹਿਫਾਜਤ ਲਈ 112 ਇੰਡੀਆ ਮੋਬਾਈਲ ਐੱਪ, 181 ਹੈਲਪ ਲਾਈਨ ਨੰਬਰਾਂ ਬਾਰੇ ਜਾਗਰੂਕ ਕੀਤਾ ਗਿਅਾ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਵੀਂ ਜਾਗਰੂਕ ਕੀਤਾ ਗਿਆ ਸੈਮੀਨਾਰ ਮੌਕੇ ਸਕੂਲ ਸਟਾਫ ਗੁਰਵਿੰਦਰਪਾਲ ਕੌਰ, ਮੰਜੂ ਸ਼ਰਮਾ, ਹਰਜਿੰਦਰ ਕੌਰ ਵੀਨਾ ਰਾਣੀ, ਨੀਨਾ ਰਾਣੀ, ਅਵਿਨਾਸ਼ ਚੰਦਰ, ਗਗਨ ਤਕਿਆਰ, ਅਤੇ ਸਰਪੰਚ ਧਰਮਪਾਲ ਕੰਦੋਲਾ ਕਲਾਂ, ਜਸਵੰਤ ਰਾਏ ਪੰਚ, ਕੁਲਵਿੰਦਰ ਕੁਮਾਰ ਸੰਮਤੀ ਮੇਂਬਰ, ਸਤਨਾਮ ਸਿੰਘ ਸਮਾਜ ਸੇਵਕ, ਜੋਗਿੰਦਰ ਸਿੰਘ ਪੰਚ ਅਤੇ ਸਾਂਝ ਕੇਂਦਰ ਸਟਾਫ ਅਵਤਾਰ ਸਿੰਘ ਆਦਿ ਹਾਜ਼ਰ ਸਨ ਅੰਤ ਵਿਚ ਧਰਮਪਾਲ ਸਰਪੰਚ ਨੇ ਆਏ ਹੋਏ ਸਾਂਝ ਕੇਂਦਰ ਸਟਾਫ ਅਤੇ ਮੁੱਖ ਅਫ਼ਸਰ ਥਾਣਾ ਦਾ ਧੰਨਵਾਦ ਕੀਤਾ.