ਨੂਰਮਹਿਲ 07 ਨਵੰਬਰ 2019 (ਪਾਰਸ ਨਈਅਰ)

ਸਰਕਾਰੀ ਹਸਪਤਾਲ ਨੂਰਮਹਿਲ ਵਿਖੇ ਡੈਂਟਲ ਡਾਕਟਰ ਵਲੋਂ ਸਮੇਂ ਤੋਂ ਪਹਿਲਾਂ ਡਿਊਟੀ ਛੱਡ ਕੇ ਚੱਲੇ ਜਾਣਾ ਆਮ ਗੱਲ ਹੋ ਗਈ ਹੈ। ਪੱਤਰਕਾਰ ਭਾਈਚਾਰੇ ਨੂੰ ਇਸ ਸਬੰਧੀ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਡੈਂਟਲ ਡਾਕਟਰ ਰੋਜ਼ਾਨਾ ਹੀ ਦੁਪਹਿਰ 1:30 ਵਜੇ ਤੋਂ ਬਾਅਦ ਕਿਸੇ ਵੇਲੇ ਵੀ ਡਿਊਟੀ ਛੱਡ ਜਾਂਦੇ ਹਨ। ਜਦੋਂ ਇਸ ਸਬੰਧੀ ਪੱਤਰਕਾਰ ਵਲੋਂ ਲਗਾਤਾਰ ਦੋ ਦਿਨ ਤਫਤੀਸ਼ ਕੀਤੀ ਗਈ ਤਾਂ ਅਜਿਹਾ ਹੀ ਵਾਕਿਆ ਦੇਖਣ ਨੂੰ ਮਿਲਿਆ। ਡਾਕਟਰਾਂ ਦੀ ਡਿਊਟੀ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੈ। ਜਦੋਂ ਅੱਜ ਵੀ 2 ਵਜੇ ਤੋਂ ਪਹਿਲਾਂ ਹੀ ਡਿਊਟੀ ਆਫ ਕਰ ਕੇ ਡੈਂਟਲ ਡਾਕਟਰ ਚਲਾ ਗਿਆ ਤਾਂ ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਰਮੇਸ਼ ਪਾਲ ਜੀ ਨਾਲ ਗੱਲ ਕੀਤੀ ਗਈ ਕਿ ਡੈਂਟਲ ਡਾਕਟਰ ਵਲੋਂ ਰੋਜ਼ ਰੋਜ਼ ਅਜਿਹਾ ਕਿਓਂ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਨੇ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਬਾਰ ਬਾਰ ਇਹ ਕਹਿ ਕੇ ਟਾਲਣਾ ਸ਼ੁਰੂ ਕਰ ਦਿੱਤਾ ਕਿ ਡਾਕਟਰ ਨੂੰ ਸਮਝਾ ਦਿੱਤਾ ਜਾਵੇਗਾ ਆਉਣ ਵਾਲੇ ਕੱਲ ਤੋਂ ਅਜਿਹਾ ਨਹੀਂ ਹੋਵੇਗਾ। ਲੋਕਾਂ ਦੀ ਮੰਗ ਹੈ ਕਿ ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲੇ ਡਾਕਟਰ ਖਿਲਾਫ ਕਾਰਵਾਈ ਕੀਤੀ ਜਾਵੇ