Home Punjabi-News ਸਰਕਾਰੀ ਸੀ.ਸੈ. ਸਕੂਲ ਲੱਖਪੁਰ ਦੇ ਸਟਾਫ ਨੇ ਲਿਆ ਮੁੱਖ ਮੰਤਰੀ ਦੀ ਵਰਚੁਅਲ...

ਸਰਕਾਰੀ ਸੀ.ਸੈ. ਸਕੂਲ ਲੱਖਪੁਰ ਦੇ ਸਟਾਫ ਨੇ ਲਿਆ ਮੁੱਖ ਮੰਤਰੀ ਦੀ ਵਰਚੁਅਲ ਕਾਨਫ੍ਰੰਸ ‘ਚ ਹਿੱਸਾ

* ਪੰਜਾਬ ਨੂੰ ਸਿੱਖਿਆ ‘ਚ A++ ਗਰੇਡ ਮਿਲਣ ´ਤੇ ਵੰਡੇ ਲੱਡੂ
ਫਗਵਾੜਾ (ਡਾ ਰਮਨ ) ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਜਾਰੀ ਪਰਫਾਰਮੇਂਸ ਗ੍ਰੇਡਿੰਗ ਇੰਡੈਕਸ (ਪੀ.ਜੀ.ਆਈ.) 2019-20 ਵਿੱਚ ਪੰਜਾਬ ਨੂੰ A++ ਗਰੇਡ ਪ੍ਰਾਪਤ ਹੋਣ ‘ਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਮੁੱਖ ਸਕੱਤਰ ਪੰਜਾਬ ਵਿੰਨੀ ਮਹਾਜਨ ਵਲੋਂ ਸਰਕਾਰੀ ਸਕੂਲਾਂ ਦੇ ਸਟਾਫ ਨਾਲ ਵਰਚੁਅਲ ਕਾਨਫ੍ਰੰਸ ਕਰਕੇ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਜਿਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲੱਖਪੁਰ ਵਿਖੇ ਪਿੰਸੀਪਲ ਜਸਵਿੰਦਰ ਸਿੰਘ ਬੰਗੜ, ਸਕੂਲ ਸਕੱਤਰ ਸਰਬਜੀਤ ਸਿੰਘ ਢੱਡਵਾਲ ਦੀ ਅਗਵਾਈ ਹੇਠ ਸਮੂਹ ਸਟਾਫ ਨੇ ਇਸ ਵਰਚੁਅਲ ਕਾਨਫ੍ਰੰਸ ‘ਚ ਹਿੱਸਾ ਲਿਆ। ਜਿਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਅਤੇ ਸਕੱਤਰ ਸਰਬਜੀਤ ਸਿੰਘ ਢੱਡਵਾਲ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਰਬ ਉੱਚ ਗਰੇਡ ਨਾਲ ਨਵਾਜਿਆ ਗਿਆ ਹੈ, ਜਿਸ ਨਾਲ ਸਰਕਾਰੀ ਸਕੂਲਾਂ ਦੇ ਸਟਾਫ ਨੂੰ ਹੋਰ ਵੀ ਤਨਦੇਹੀ ਨਾਲ ਬੱਚਿਆਂ ਪੜ੍ਹਾਉਣ ਦੀ ਪ੍ਰੇਰਣਾ ਮਿਲੇਗੀ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ। ਵੱਖ -ਵੱਖ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੇ ਸਰਕਾਰੀ ਸਕੂਲਾਂ ਦੇ ਸਟਾਫ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਨਿਰਮਲਜੀਤ ਸਰਪੰਚ ਲੱਖਪੁਰ, ਅਸ਼ੋਕ ਕੁਮਾਰ ਪੰਚ, ਮੰਗਲਦੀਪ ਸਿੰਘ, ਵਿਕਾਸ ਸੌਂਧੀ ਤੋਂ ਇਲਾਵਾ ਮੈਡਮ ਇੰਦਰਜੀਤ ਕੌਰ ਖਾਟੀ, ਕਵਿਤਾ ਠਾਕੁਰ, ਸ਼ਰੂਤੀ ਪਾਠਕ, ਦਿਲਪ੍ਰੀਤ ਕੌਰ, ਸਰਬਜੀਤ ਸਿੰਘ, ਸੰਦੀਪ ਸਿੰਘ, ਜਸਬੀਰ ਸਿੰਘ, ਚਰਨਜੀਤ ਸਿੰਘ ਆਦਿ ਹਾਜਰ ਸਨ