ਨੂਰਮਹਿਲ
(ਪਾਰਸ ਨਈਅਰ)

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਟਾਲਾ ਵਿਖੇ ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਯੂ.ਕੇ. ਨਿਵਾਸੀ ਐਨ.ਆਰ.ਆਈ ਸ. ਤਰਸੇਮ ਸਿੰਘ ਪਾਹਲ ਸਪੁੱਤਰ ਨਸੀਬ ਸਿੰਘ ਪਾਹਲ ਜੀ ਸਕੂਲ ਦਾ ਦੌਰਾ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਸਕੂਲ ਦੀ ਬਦਲੀ ਨੁਹਾਰ ਵੇਖ ਕੇ ਆਪਣੀ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਸਕੂਲ ਦੇ ਸੀਨੀਅਰ ਮਾਸਟਰ ਸ੍ਰੀ ਰਜਿੰਦਰ ਕਾਲੜਾ ਨੇ ਉਨ੍ਹਾਂ ਨੂੰ ਸਕੂਲ ਦੇ ਸਾਇੰਸ ਰੂਮ ਦਾ ਆਧੁਨਿਕੀਕਰਨ ਕਰਨ ਲਈ ਪ੍ਰੇਰਦਿਆਂ ਸਕੂਲ ਲਈ ਸਹਿਯੋਗ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਸਕੂਲ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਆਉਣ ਵਾਲੇ ਸਮੇ ਵਿੱਚ ਵੀ ਹੌਰ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ ਇਸ ਮੌਕੇ ਸਕੂਲ ਪਿ੍ੰਸੀਪਲ ਸ੍ਰੀ ਸੂਰਜ ਗੁਰੰਗ ਜੀ ਨੇ ਦਾਨੀ ਸੱਜਣ ਨੂੰ ਜੀ ਆਇਆ ਆਖਦਿਆਂ ਉਹਨਾਂ ਦਾ ਧੰਨਵਾਦ ਕੀਤਾ ਤੇ ਪਿੰਡ ਦੀ ਸਰਪੰਚ ਸ੍ਰੀਮਤੀ ਰੀਟਾ ਰਾਣੀ ਤੇ ਸ਼੍ਰੀ ਨਰਸੀ ਰਾਮ ਨੇ ਵੀ ਪਿੰਡ ਵੱਲੋਂ ਸਕੂਲ ਦੀ ਬੇਹਤਰੀ ਤੇ ਬੱਚਿਆਂ ਦੀ ਭਲਾਈ ਲਈ ਪਾਏ ਯੋਗਦਾਨ ਲਈ ਉਹਨਾਂ ਦਾ ਧੰਨਵਾਦ । ਇਸ ਮੌਕੇ ਗੁਰਮੇਲ ਸਿੰਘ ਚੇਅਰਮੈਨ ਅੈਸ.ਅੈਮ.ਸੀ. ਗੁਰਬਖਸ਼ ਚੰਦ ਟੂਰਾ ਰਾਮ ਮੂਰਤੀ ਸਾਬਕਾ ਪੰਚ ਆਸ਼ੂ ਨਾਗਰ ਨੀਤੂ ਵਰਮਾ ਰਾਜਵਿੰਦਰ ਕੌਰ ਲਲਿਤ ਢੰਡ ਰਾਕੇਸ਼ ਠਾਕੁਰ, ਸਤਬੀਰ, ਇੰਦੂ ਬਾਲਾ ਤਰਸੇਮ ਲਾਲ ਆਦਿ ਤੋਂ ਇਲਾਵਾ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

ਅੈਨ.ਆਰ. ਆਈ. ਤੇ ਯੂ.ਕੇ. ਨਿਵਾਸੀ ਸ਼੍ਰੀ ਤਰਸੇਮ ਸਿੰਘ ਪਾਹਲ ਦਾ ਸਵਾਗਤ ਕਰਦੇ ਹੋਏ ਸਕੂਲ ਪ੍ਰਿੰਸੀਪਲ ਸ਼੍ਰੀ ਸੂਰਜ ਗੁਰੰਗ ਸਰਪੰਚ ਰੀਟਾ ਰਾਣੀ ਰਾਜਿੰਦਰ ਕਾਲੜਾ ਤੇ ਹੌਰ