ਗੜ੍ਹਸ਼ੰਕਰ(ਫੂਲਾ ਰਾਮ ਬੀਰਮਪੁਰ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦਾ ਬਾਰਵੀ ਦਾ ਨਤੀਜਾ ਇਸ ਵਾਰ 100ਫੀਸਦੀ ਰਿਹਾ। ਸਕੂਲ ਦੇ ਪ੍ਰਿੰਸ਼ੀਪਲ ਸੀਮਾ ਰਾਣੀ ਦੀ ਰਹਿਨੁਮਾਈ ਹੇਠ ਬਾਰਵੀ ਕਲਾਸ ਦੇ ਬੱਚਿਆ ਦੀ ਅਲੱਗ-ਅਲੱਗ ਸਟਰੀਮ ‘ਚ ਵਧੀਆ ਕਾਰਗੁਜਾਰੀ ਰਹੀ।ਸਾਇੰਸ਼ ਗਰੁੱਪ ‘ਚ ਰਵੀਨਾ 96% ਅੰਕ ਲੈ ਕੇ ਪਹਿਲਾ, ਬੀਨਸ 94% ਨੇ ਦੂਜਾ ਸਥਾਨ ਪ੍ਰਾਪਤ ਕੀਤਾ। 50 ਵਿਦਿਆਰਥੀਆ ਵਿੱਚੋ 13 ਨੇ 90% ਅੰਕ ਹਾਸਲ ਕੀਤੇ। ਇਸ ਤਰਾ ਕਾਮਰਸ ਗਰੁੱਪ ‘ਚ ਪਲਵੀ 90% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।ਆਰਟਸ ਗਰੁੱਪ ‘ਚ ਪ੍ਰਭਜੋਤ ਭਾਟੀਆ 92% ਅੰਕਾ ਨਾਲ ਪਹਿਲਾ ਸਥਾਨ ਹਾਸਲ ਕੀਤਾ।ਪ੍ਰਿੰਸ਼ੀਪਲ ਸੀਮਾ ਰਾਣੀ ਨੇ ਇਸ ਕਾਰਗੁਜਾਰੀ ਲਈ ਵਿਦਿਆਰਥੀਆ, ਉਹਨਾ ਦੇ ਮਾਪਿਆ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿਤੀ।