ਸ਼ਾਹਕੋਟ ਮਲਸੀਆਂ 1 ਜੁਲਾਈ (ਸਾਹਬੀ ਦਾਸੀਕੇ ਸ਼ਾਹਕੋਟੀ )

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖੈਹਰਾ ਦੇ 33 ਪੜਤੀਸ਼ਤ ਸਟਾਫ਼ ਵੱਲੋਂ ਪ੍ਰਿੰਸੀਪਲ ਹਰਜਿੰਦਰ ਕੌਰ ਦੀ ਅਗਵਾਈ ਅਤੇ ਜ਼ਿਲ੍ਹਾ ਸੈਕੰਡਰੀ ਸਿੱਖਿਆ ਹਰਿੰਦਰਪਾਲ ਸਿੰਘ ਦੇ ਹੁਕਮ ਅਨੁਸਾਰ ਸਿੱਖਿਆ ਵਿਭਾਗ ਦੀਆ ਹਦਾਇਤਾਂ ਅਨੁਸਾਰ ਕਰੋਨਾਵਾਇਰਸ ਵਰਗੀ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਅਭਿਆਨ “ਮਿਸ਼ਨ ਫਤਹਿ” ਦਾ ਸਮਰਥਨ ਕਰਨ ਮੂਲੇਵਾਲ ਖੈਹਿਰਾ ਅਤੇ ਮੂਲੇਵਾਲ ਬ੍ਰਾਹਮਣਾਂ ਦੇ ਘਰੋਂ ਘਰੀ ਪ੍ਰਚਾਰ ਕੀਤਾ ਗਿਆ ।ਸਟਾਫ਼ ਮੈਂਬਰਾਂ ਨੂੰ ਵੱਲੋਂ ਲੋਕਾਂ ਨੂੰ ਪੰਜਾਬ ਸਰਕਾਰ ਦੇ ਅਭਿਆਨ “ਮਿਸ਼ਨ ਫਤਹਿ” ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਲੈਕਚਰਾਰ ਮੁਕੇਸ਼ ਕੁਮਾਰ ਅਤੇ ਮਾਸਟਰ ਪਵਨ ਕੁਮਾਰ ਅੱਗਰਵਾਲ ਨੇ ਕਿਹਾ ਕਿ ਕਰੋਨਾਵਾਇਰਸ ਵਰਗੀ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਨ ਲਈ ਸਮਾਜਿਕ ਦੂਰੀ ਬਣਾ ਕੇ ਰੱਖਣੀ ਜਰੂਰੀ ਹੈ। ਉਹਨਾਂ ਕਿਹਾ ਕਿ ਮਾਸਕ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ ।ਮਾਸਟਰ ਕੁਲਦੀਪ ਕੁਮਾਰ ਸਚਦੇਵਾ ਨੇ ਕਿਹਾ ਕਿ ਕਰੋਨਾ ਵਰਗੀ ਬਿਮਾਰੀ ਤੇ ਜਿੱਤ ਪ੍ਰਾਪਤ ਕਰਨ ਦਾ ਇਹੋ ਹੀ ਤਰੀਕਾ ਹੈ ਕਿ ਆਪਣੇ ਆਪ ਨੂੰ ਸਿਹਤਯਾਬ ਕਰੋ।ਉਹਨਾਂ ਕਿਹਾ ਕਿ ਕਸਰਤ ਦੁਆਰਾ ਅਸੀਂ ਤੰਦਰੁਸਤੀ ਨੂੰ ਪ੍ਰਾਪਤ ਕਰ ਸਕਦੇ ਹਾਂ ਉਹਨਾਂ ਕਰੋਨਾਵਾਇਰਸ ਤੋਂ ਬਚਾਅ ਸਬੰਧੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਮਿਸ਼ਨ ਫਤਹਿ’ ਦਾ ਸਮਰਥਨ ਕਰਨ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਸਾਨੂੰ ਸਾਰਿਆਂ ਨੂੰ ਪਾਲਣ ਕਰਨਾ ਚਾਹੀਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਚੈਅਰਮੈਨ ਐਸ ਐਮ ਸੀ ਕਮੇਟੀ ਨਿਰਮਲ ਸਿੰਘ, ਸਰਬਜੀਤ ਕੌਰ ਪੰਚ,ਲੈਕਚਰਾਰ ਮੁਕੇਸ਼ ਕੁਮਾਰ, ਅੰਗਰੇਜ਼ੀ ਮਾਸਟਰ ਮੋਹਿਤ ਪ੍ਰਤਾਪ, ਪਵਨ ਕੁਮਾਰ ਅੱਗਰਵਾਲ ,ਸੌਰਵ ਕੁਮਾਰ, ਪ੍ਰਸ਼ੋਤਮ ਲਾਲ,ਸਵਰਨ ਸਿੰਘ, ਠੇਕੇਦਾਰ ਤਰਸੇਮ ਸਿੰਘ, ਮੈਡਮ ਅਮਨਦੀਪ ਕੌਰ, ਮੈਡਮ ਬਬਿਤਾ ਗੁਪਤਾ ,ਇੰਦਰਜੀਤ ਕੌਰ ਅਤੇ ਪੰਚਾਇਤ ਮੈਂਬਰ ਸਰਬਜੀਤ ਕੌਰ ਆਦਿ ਹਾਜਰ ਸਨ।