ਫਗਵਾੜਾ (ਡਾ ਰਮਨ/ਅਜੇ ਕੋਛੜ) ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਸਥਾਨ ਰੱਖਣ ਵਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸ਼ੈਲਫ਼ ਮੈਡ ਸਮਾਰਟ ਸਕੂਲ) ਧਨੀ ਪਿੰਡ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਜ਼ਿਲ੍ਹੇ ਦੇ ਉੱਤਮ ਸਕੂਲ ਹੋਣ ਦਾ ਦਰਜਾ ਦਿੱਤਾ ਹੈ ਸਕੂਲ ਦੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੈਟ ਐਵਾਰਡੀ) ਅਤੇ ਸਮੂਹ ਸਟਾਫ ਦੇ ਨਿੰਰਤਰ ਕੀਤੇ ਯਤਨਾਂ ਸਿੱਖਿਆ ਵਿਭਾਗ ਪੰਜਾਬ ਵੱਲੋਂ 20 ਟਾਸਕ ਨੂੰ ਪੂਰਾ ਕਰਨ ਤੇ ੲਿਹ ਮਾਣ ਪ੍ਰਾਪਤ ਹੋਇਆ ਹੈ ੲਿਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਵਾੲੀਸ ਰਿਸ਼ੀ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ ਵੀ ੲਿਸ ਸਕੂਲ ਨੂੰ ਸੱਵਛਤਾ ਤਹਿਤ ਜ਼ਿਲ੍ਹੇ ਦਾ ਸੁੰਦਰ ਸਕੂਲ ਹੋਣ ਦਾ ਮਾਣ ਮਿਲਣ ਤੇ ੲਿੱਕ ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਪ੍ਰਿੰਸੀਪਲ ਘੇੜਾ ਨੇ ਦੱਸਿਆ ਕਿ ੲਿਸ ਸਕੂਲ ਨੂੰ ਉੱਤਮ ਸਕੂਲ ਬਣਾਉਣ ਲਈ ਸਮੂਹ ਸਕੂਲ ਸਟਾਫ , ਗ੍ਰਾਮ ਪੰਚਾਇਤ , ਸਕੂਲ ਮੈਨੇਜਮੈਂਟ ਕਮੇਟੀ , ਪੀ ਟੀ ੲੇ ਕਮੇਟੀ ਅਤੇ ਖਾਸ ਤੌਰ ਤੇ ਐਨ ਆਰ ਆਈ ਦਾਨੀ ਸੱਜਣਾਂ ਤੇ ਪਿੰਡ ਨਿਵਾਸੀਆ ਦਾ ਵਿਸ਼ੇਸ਼ ਯੋਗਦਾਨ ਹੈ ਸ੍ਰੀ ਘੇੜਾ ਨੇ ਕਿਹਾ ਕਿ ੲਿਸ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਤੋਂ ੲਿਲਾਵਾ ਹਰ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉੱਤਮ ਸਕੂਲ ਦਾ ਦਰਜਾ ਮਿਲਣ ਤੇ ਸਰਪੰਚ ਰਾਮ ਗੋਪਾਲ , ਚੈਅਰਮੈਨ ਤਰਸੇਮ ਲਾਲ ,ਪੀ ਪੀ ੲੇ ਪ੍ਰਧਾਨ ਜਸਵੀਰ ਕੁਮਾਰ , ਸਾਬਕਾ ਸਰਪੰਚ ਗੁਰਮਤਿ ਰਾਮ , ਮਹਿੰਦਰ ਸਿੰਘ , ਦਾਨੀ ਸੱਜਣ ਰਸ਼ਪਾਲ ਸਿੰਘ ਕੂਨਰ, ਵਾੲੀਸ ਚੈਅਰਮੈਨ ਬਲਕਾਰ ਸਿੰਘ ਅਤੇ ਸਾਬਕਾ ਪ੍ਰਧਾਨ ਪੀ ਟੀ ੲੇ ਮਹਿੰਗਾ ਰਾਮ, ਪ੍ਰਧਾਨ ਸਿੰਘ ਸਭਾ ਗੁਰਦੁਆਰਾ ਕੇਵਲ ਸਿੰਘ ਢੇਰਾ ਨੇ ਪ੍ਰਿੰਸੀਪਲ ਅਤੇ ਸਟਾਫ ਨੂੰ ੲਿਸ ਉੱਪਲਵਦੀ ਤੇ ਮੁਬਾਰਕਬਾਦ ਦਿੱਤੀ ੲਿਸ ਮੋਕੇ ਲੈਕ , ਵਿਦਿਆ ਸਾਗਰ , ਅਮਰਦੀਪ ਜੱਖੂ , ਰਾਮ ਦਿਆਲ , ਮਨੀਸ਼ ਕੁਮਾਰ, ਜਸਵਿੰਦਰ ਸਾਪਲਾ, ਗੀਤਾ ਰਾਣੀ , ਅੰਸ਼ੂ ਸਭਰਵਾਲ , ਸਰਬਜੀਤ ਕੌਰ, ਮੰਜੂ ਰਾਣੀ , ਜਸਵੀਰ ਕੌਰ , ਰਜਨੀ ਸੂਦ , ਤੋਂ ੲਿਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਿਰ ਸਨ